Close
Menu

ਮਾਨਸੂਨ ਇਜਲਾਸ ਦੇ ਦੂਸਰੇ ਦਿਨ ਵੀ ਅੜਿੱਕਾ ਬਣੇ ਰਹਿਣ ਦੇ ਆਸਾਰ

-- 22 July,2015

ਨਵੀਂ ਦਿੱਲੀ, 22 ਜੁਲਾਈ-ਸੰਸਦ ਦੇ ਮੌਜੂਦਾ ਮਾਨਸੂਨ ਇਜਲਾਸ ‘ਚ ਅੱਗੇ ਅੜਿੱਕਾ ਬਣੇ ਰਹਿਣ ਦੇ ਆਸਾਰ ਹਨ, ਕਿਉਂਕਿ ਕਾਂਗਰਸ ਨੇ ਲਲਿਤ ਮੋਦੀ ਪ੍ਰਕਰਨ ਨੂੰ ਲੈ ਕੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਦੇ ਅਸਤੀਫ਼ਾ ਦੇਣ ਤੱਕ ਕਿਸੇ ਵੀ ਚਰਚਾ ਤੋਂ ਇਨਕਾਰ ਕੀਤਾ ਹੈ। ਦੂਸਰੇ ਪਾਸੇ , ਦੋਵਾਂ ਦੇ ਅਸਤੀਫ਼ਿਆਂ ਦੀ ਮੰਗ ਨੂੰ ਸਰਕਾਰ ਨੇ ਸਿਰੇ ਤੋਂ ਖ਼ਾਰਜ ਕਰ ਦਿੱਤਾ ਹੈ। ਸੰਸਦ ਦੇ ਮਾਨਸੂਨ ਇਜਲਾਸ ਦੇ ਦੂਸਰੇ ਦਿਨ ਅੱਜ ਕਾਂਗਰਸ ਲੋਕ ਸਭਾ ‘ਚ ਵਿਆਪਮ ਘੁਟਾਲੇ ਦੇ ਮੁੱਦੇ ‘ਤੇ ਕਾਰਜ ਮੁਲਤਵੀ ਦਾ ਪ੍ਰਸਤਾਵ ਲਿਆ ਸਕਦੀ ਹੈ। ਜਿਸ ਨਾਲ ਇਜਲਾਸ ਦੇ ਕਾਫ਼ੀ ਹੰਗਾਮੇਦਾਰ ਹੋਣ ਦੇ ਸਪਸ਼ਟ ਸੰਕੇਤ ਮਿਲੇ ਹਨ। ਉਥੇ, ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੇ ਅੱਜ ਇਸ ਵਿਸ਼ੇ ‘ਤੇ ਸੰਸਦ ਭਵਨ ਕੰਪਲੈਕਸ ‘ਚ ਮਹਾਤਾਮਾ ਗਾਂਧੀ ਦੀ ਮੂਰਤੀ ਦੇ ਨਜ਼ਦੀਕ ਧਰਨਾ ਦਿੱਤੇ ਜਾਣ ਦੀ ਵੀ ਸੰਭਾਵਨਾ ਹੈ।

Facebook Comment
Project by : XtremeStudioz