Close
Menu

ਮਾਨਸੂਨ ਨੂੰ ਲੈ ਕੇ ਡਰਾਉਣੀ ਖ਼ਬਰ, ਭਾਰਤ ‘ਚ ਪੈ ਸਕਦੈ ਭਿਆਨਕ ਸੋਕਾ

-- 30 May,2015

ਨਵੀਂ ਦਿੱਲੀ, 30 ਮਈ – ਇਕ ਪਾਸੇ ਦੇਸ਼ ਭਰ ‘ਚ ਕਹਿਰ ਦੀ ਗਰਮੀ ਪੈ ਰਹੀ ਹੈ ਤੇ ਹਜ਼ਾਰਾਂ ਲੋਕ ਆਪਣੀ ਜਾਨ ਗੁਆ ਚੁਕੇ ਹਨ। ਦੂਸਰੇ ਪਾਸੇ ਇਕ ਅਮਰੀਕੀ ਏਜੰਸੀ ਨੇ ਡਰਾਉਣੀ ਖ਼ਬਰ ਦਿੱਤੀ ਹੈ। ਏਜੰਸੀ ਅਨੁਸਾਰ ਭਾਰਤ ‘ਚ ਭਿਆਨਕ ਸੋਕਾ ਪੈ ਸਕਦਾ ਹੈ। ਜਿਸ ਨਾਲ ਅਕਾਲ ਦੀ ਸਥਿਤੀ ਪੈਦਾ ਹੋ ਸਕਦੀ ਹੈ। ਮੌਸਮ ਦੇ ਬਾਰੇ ‘ਚ ਜਾਣਕਾਰੀ ਮੁਹੱਈਆ ਕਰਾਉਣ ਵਾਲੀ ਸੰਸਥਾ ਦਾ ਕਹਿਣਾ ਹੈ ਕਿ ਪ੍ਰਸ਼ਾਂਤ ਖੇਤਰ ‘ਚ ਇਕ ਚੱਕਰਵਾਤੀ ਤੁਫਾਨ ਸਰਗਰਮ ਹੈ, ਜੋ ਮਾਨਸੂਨ ‘ਤੇ ਭਾਰੀ ਪੈ ਸਕਦਾ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਇਸ ਦਾ ਬਹੁਤ ਬੁਰਾ ਅਸਰ ਭਾਰਤ ਤੇ ਪਾਕਿਸਤਾਨ ‘ਚ ਖੇਤੀਬਾੜੀ ‘ਤੇ ਪੈ ਸਕਦਾ ਹੈ। ਭਾਰਤੀ ਮੌਸਮ ਵਿਭਾਗ ਨੇ ਵੀ ਇਸ ਸਾਲ ਮਾਨਸੂਨ ਦੇ ਆਮ ਰਹਿਣ ਦਾ ਖਦਸ਼ਾ ਪ੍ਰਗਟ ਕੀਤਾ ਹੈ। ਅਮਰੀਕੀ ਏਜੰਸੀ ਏਕਿਓਵੈਦਰ ਦਾ ਕਹਿਣਾ ਹੈ ਕਿ ਅਲਨੀਨੋ ਦੇ ਕਾਰਨ ਅਜਿਹਾ ਹੋਵੇਗਾ। ਏਜੰਸੀ ਦੇ ਅਨੁਸਾਰ ਇਸ ਸੋਕੇ ਕਾਰਨ ਭਾਰਤ ਉਪ ਮਹਾਦੀਪ ‘ਚ 1 ਅਰਬ ਲੋਕ ਪ੍ਰਭਾਵਿਤ ਹੋ ਸਕਦੇ ਹਨ।

Facebook Comment
Project by : XtremeStudioz