Close
Menu

ਮਾਰੀਸ਼ਸ ਦੇ ਰਾਸ਼ਟਰਪਤੀ ਨੇ ਦਿੱਤਾ ਅਸਤੀਫਾ

-- 30 May,2015

ਪੋਰਟ ਲੁਈ- ਮਾਰੀਸ਼ਸ ਦੇ ਰਾਸ਼ਟਰਪਤੀ ਰਾਜਕੇਸ਼ਵਰ ਪ੍ਰਆਗ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ। ਪ੍ਰਆਗ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਅਨਿਰੁਧ ਜਗਨਨਾਥ ਦੇ ਨਾਲ ਹੋਏ ਸਮਝੌਤੇ ਦੇ ਤਹਿਤ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ। ਉਨ੍ਹਾਂ ਨੇ ਜਗਨਨਾਥ ਦੇ ਨਾਲ ਬੀਤੀ ਜਨਵਰੀ ‘ਚ ਇਕ ਸਮਝੌਤੇ ‘ਤੇ ਹਸਤਾਖਰ ਕੀਤੇ ਸਨ ਜਿਸ ‘ਚ ਉਨ੍ਹਾਂ ਨੇ ਮਈ ‘ਚ ਅਹੁਦੇ ਤੋਂ ਅਸਤੀਫਾ ਦੇਣ ‘ਤੇ ਸਹਿਮਤੀ ਜਤਾਈ ਸੀ। ਰਾਸ਼ਟਰਪਤੀ ਦਫਤਰ ਨੇ ਦੱਸਿਆ ਕਿ ਆਪਣੇ ਵਾਅਦੇ ‘ਤੇ ਅਮਲ ਕਰਦੇ ਹੋਏ ਉਨ੍ਹਾਂ ਨੇ ਨੈਸ਼ਨਲ ਅਸੈਂਬਲੀ ਦੇ ਸਪੀਕਰ ਨੂੰ ਅੱਜ ਆਪਣਾ ਅਸਤੀਫਾ ਸੌਂਪ ਦਿੱਤਾ। ਉਹ ਜੁਲਾਈ 2012 ਤੋਂ ਇਸ ਅਹੁਦੇ ‘ਤੇ ਸਨ। ਸ਼੍ਰੀ ਜਗਨਨਾਥ ਦੀ ਪਾਰਟੀ ਨੇ ਬੀਤੀ ਦਸੰਬਰ ‘ਚ ਚੋਣ ਪ੍ਰਚਾਰ ਦੌਰਾਨ ਕਿਹਾ ਸੀ ਕਿ ਉਹ ਰਾਸ਼ਟਰਪਤੀ ਦੇ ਅਹੁਦੇ ਲਈ ਖੋਜਕਰਤਾ ਅਤੇ ਵਿਗਿਆਨਕ ਅਮੀਨਾ ਗਰੀਬ ਫਕੀਮ ਨੂੰ ਨਾਮਜ਼ਦ ਕਰੇਗੀ। ਜੇਕਰ ਉਨ੍ਹਾਂ ਦੇ ਨਾਂ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਗਰੀਬ ਫਕੀਮ ਦੇਸ਼ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਬਣ ਜਾਵੇਗੀ।

Facebook Comment
Project by : XtremeStudioz