Close
Menu

ਮਾਰੀਸ਼ੀਅਸ ਕਰ ਸੰਧੀ ਦੀ ਦੁਰਵਰਤੋਂ ਰੋਕਣ ਲਈ ਉਪਾਅ ਕਰਾਂਗੇ: ਮੋਦੀ

-- 13 March,2015

PM in Mauritius

ਪੋਰਟ ਲੂਈਸ, 13 ਮਾਰਚ-ਭਾਰਤ ਤੇ ਮਾਰੀਸ਼ੀਅਸ ਦੋਵਾਂ ਦੇਸ਼ਾਂ ਵਿਚਾਲੇ ਦੋਹਰੇ ਕਰ ਤੋਂ ਬਚਾਅ ਦੀ ਸੰਧੀ (ਡੀਟੀਏਟੀ) ਦੀ ਦੁਰਵਰਤੋਂ ਰੋਕਣ ਲਈ ਮਿਲ ਕੇ ਕੰਮ ਕਰਨਗੇ। ਇਹ ਐਲਾਨ ਮਾਰੀਸ਼ੀਅਸ ਦੌਰੇ ’ਤੇ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੀਤਾ।
ਦੋਵੇਂ ਮੁਲਕ ਮੌਜੂਦਾ ਕਰ ਸੰਧੀ ਦੀ ਸਮੀਖਿਆ ਲਈ ਗੱਲਬਾਤ ਅੱਗੇ ਵਧਾਉਣ ਲਈ ਰਾਜ਼ੀ ਹੋਏ। ਸ੍ਰੀ ਮੋਦੀ ਨੇ ਆਪਣੀ ਮਾਰੀਸ਼ੀਅਸ ਯਾਤਰਾ ਵਿੱਚ ਮੇਜ਼ਬਾਨ ਦੇਸ਼ ਨੂੰ ਭਰੋਸਾ ਦਿੱਤਾ ਕਿ ਭਾਰਤ ਅਜਿਹਾ ਕੁਝ ਵੀ ਨਹੀਂ ਕਰੇਗਾ, ਜਿਸ ਨਾਲ ਉਸ ਦੇ ਜਗਮਗਾਉਂਦੇ ਵਿੱਤੀ ਖੇਤਰ ਨੂੰ ਨੁਕਸਾਨ ਹੋਵੇ। ਉਨ੍ਹਾਂ ਮਾਰੀਸ਼ੀਅਸ ਨੂੰ ਭਾਰਤ ਦੇ ਸਭ ਤੋਂ ਨੇੜਲੇ ਰਣਨੀਤੀ ਹਿੱਸੇਦਾਰਾਂ ਵਿੱਚੋਂ ਇਕ ਦੱਸਿਆ।
ਮਾਰੀਸ਼ੀਅਸ ਦੀ ਦੋ ਦਿਨਾ ਯਾਤਰਾ ’ਤੇ ਆਏ ਭਾਰਤ ਦੇ ਪ੍ਰਧਾਨ ਮੰਤਰੀ ਨੇ ਇੱਥੇ ਦੇਸ਼ ਦੀ ਸੰਸਦ ਵਿੱਚ ਕਿਹਾ, ‘‘ਅਸੀਂ ਦੋਹਰੇ ਕਰ ਤੋਂ ਬਚਣ ਦੀ ਆਪਣੀ ਆਖਰੀ ਸੰਧੀ ਦੀ ਦੁਰਵਰਤੋਂ ਰੋਕਣ ਦੇ ਉਪਾਅ ਕਰਾਂਗੇ, ਇਹੀ ਸਾਡਾ ਸਾਂਝਾ ਉਦੇਸ਼ ਹੈ।’’ ਕੰਪਨੀਆਂ ਉਪਰ ਆਮ ਤੌਰ ’ਤੇ ਦੋਸ਼ ਲਗਦਾ ਹੈ ਕਿ ਉਹ ਮਾਰੀਸ਼ੀਅਸ ਜ਼ਰੀਏ ਭਾਰਤ ਵਿੱਚ ਸਿੱਧੇ ਵਿਦੇਸ਼ੀ ਨਿਵੇਸ਼ (ਐਫਡੀਆਈ) ਦੇ ਨਾਮ ਉਪਰ ਕਾਲੇ ਧਨ ਨੂੰ ਸਫੈਦ ਕਰਦੀਆਂ ਹਨ। ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਅਜਿਹੀਆਂ ਗੜਬੜੀਆਂ ਨੂੰ ਰੋਕਣ ਬਾਰੇ ਗੱਲਬਾਤ ਕਰ ਰਹੀਆਂ ਹਨ।  ਬੀਤੀ ਰਾਤ ਪ੍ਰਧਾਨ ਮੰਤਰੀ ਮੋਦੀ ਤੇ ਉਨ੍ਹਾਂ ਦੇ ਹਮਰੁਤਬਾ ਸਰ ਅਨਰੁੱਦ ਜੁਗਨੌਥ ਦੋਵਾਂ ਮੁਲਕਾਂ ਦੀ ਮੌਜੂਦਾ ਕਰ ਸੰਧੀ ਦੀ ਸਮੀਖਿਆ ਬਾਰੇ ਗੱਲਬਾਤ ਅੱਗੇ ਵਧਾਉਣ ਲਈ ਰਾਜ਼ੀ ਹੋਏ।

Facebook Comment
Project by : XtremeStudioz