Close
Menu

ਮਾਲਟਾ ਨੇ 102 ਅਫਰੀਕੀ ਪ੍ਰਵਾਸੀਆਂ ਨੂੰ ਰਸਤੇ ‘ਚ ਰੋਕਿਆ

-- 05 August,2013

mallta

ਵੇਲੱਟਾ—5 ਅਗਸਤ (ਦੇਸ ਪ੍ਰਦੇਸ ਟਾਈਮਜ਼)-ਮਾਲਟਾ ਨੇ 102 ਅਫਰੀਕੀ ਪ੍ਰਵਾਸੀਆਂ ਨੂੰ ਲੈ ਕੇ ਦੇਸ਼ ਦੀ ਸਮੁੰਦਰੀ ਸੀਮਾ ਤੋਂ ਆਉਣ ਵਾਲੇ ਇਕ ਟੈਂਕਰ ਨੂੰ ਰਸਤੇ ਵਿਚ ਹੀ ਰੋਕ ਕੇ ਪ੍ਰਵਾਸੀਆਂ ਦੇ ਮਾਲਟਾ ਵਿਚ ਪ੍ਰਵੇਸ਼ ਕਰਨ ਤੋਂ ਰੋਕ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਟੈਂਕਰ ਲਾਈਬੇਰੀਆ ਦਾ ਸੀ ਅਤੇ ਇਸ ਵਿਚ 102 ਪ੍ਰਵਾਸੀ ਸਵਾਰ ਸਨ। ਇਸ ਟੈਂਕਰ ਨੂੰ ਮਾਲਟਾ ਦੀ ਸਮੁੰਦਰੀ ਸੀਮਾ ਤੋਂ ਕੁਝ ਦੇਰ ਪਹਿਲਾਂ ਹੀ ਰਸਤੇ ਵਿਚ ਰੋਕ ਦਿੱਤਾ ਗਿਆ। ਮਾਲਟਾ ਦੇ ਗ੍ਰਹਿ ਮੰਤਰਾਲੇ ਅਨੁਸਾਰ ਟੈਂਕਰ ਵਿਚ ਸਵਾਰ ਕੋਈ ਵੀ ਅਫਰੀਕੀ ਖਤਰੇ ਵਿਚ ਨਹੀਂ ਸੀ ਅਤੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਮਦਦ ਦੀ ਵੀ ਕੋਈ ਲੋੜ ਨਹੀਂ ਸੀ। ਮਾਲਟਾ ਵਿਚ ਪਿਛਲੇ ਮਹੀਨੇ 1000 ਅਫਰੀਕੀ ਸ਼ਰਨਾਰਥੀ ਆਏ ਸਨ।

Facebook Comment
Project by : XtremeStudioz