Close
Menu

ਮਾਲਦੀਵ ‘ਚ ਤੁਰੰਤ ਹੋਵੇ ਦੂਜੇ ਦੌਰ ਦੀ ਵੋਟਿੰਗ : ਅਮਰੀਕਾ

-- 10 November,2013

ਵਾਸ਼ਿੰਗਟਨ—ਅਮਰੀਕਾ ਨੇ ਮਾਲਦੀਵ ‘ਚ ਰਾਸ਼ਟਰਪਤੀ ਅਹੁਦੇ ਲਈ ਦੂਜੇ ਦੌਰ ਦੀ ਵੋਟਿੰਗ ਤਰੁੰਤ ਕਰਵਾਉਣ ਨੂੰ ਕਿਹਾ ਹੈ। ਉਸ ਨੇ ਕਿਹਾ ਕਿ ਸਹਿਮਤੀ ਦੇ ਆਧਾਰ ‘ਤੇ ਪਹਿਲਾਂ ਤੋਂ ਨਿਰਧਾਰਤ ਤਾਰੀਖ ‘ਚ ਲਗਾਤਾਰ ਬਦਲਾਅ ਦੀ ਮੰਗ ਅਣਉੱਚਿਤ ਅਤੇ ਨਾ ਮੰਨਣਯੋਗ ਹੈ। ਅਮਰੀਕੀ ਵਿਦੇਸ਼ ਵਿਭਾਗ ਦੀ ਬੁਲਾਰਨਜੇਨ ਪਸਾਕੀ ਨੇ ਕਿਹਾ ਕਿ ਹੁਣ ਇਹ ਜ਼ਰੂਰੀ ਹੈ ਕਿ ਦੂਜਾ ਦੌਰ ਤੁਰੰਤ ਕਰਵਾਇਆ ਜਾਵੇ ਅਤੇ ਇਹ ਨਿਸ਼ਚਿਤ ਕਰਨ ਲਈ ਇਸ ਨੂੰ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਦੇ ਅਨੁਸਾਰ ਕਰਵਾਇਆ ਜਾਣਾ ਚਾਹੀਦਾ ਕਿ ਮਾਲਦੀਵ ਦੇ ਲੋਕਾਂ ਦੀ ਅਗਵਾਈ ਉਨ੍ਹਾਂ ਦੀ ਪਸੰਦ ਦੇ ਨਵੇਂ ਚੁਣੇ ਰਾਸ਼ਟਰਪਤੀ ਵਲੋਂ ਕੀਤੀ ਜਾਵੇ। ਪਸਾਕੀ ਨੇ ਮਾਲਦੀਵ ‘ਚ ਰਾਸ਼ਟਰਪਤੀ ਅਹੁਦੇ ਲਈ ਹੋਈ ਪਹਿਲੇ ਦੌਰ ਦੀ ਵੋਟਿੰਗ ਦੇ ਇਕ ਦਿਨ ਇਕ ਬਿਆਨ ‘ਚ ਕਿਹਾ ਕਿ 11 ਨਵੰਬਰ ਤਕ ਨਵੀਂ ਸਰਕਾਰ ਬਣਾਏ ਜਾਣ ਦੀ ਸੰਵਿਧਾਨਕ ਲੋੜ ਤੋਂ ਪਰ੍ਹੇ ਦੂਜੇ ਦੌਰ ਦੀ ਵੋਟਿੰਗ ‘ਚ ਦੇਰੀ ਨਾਲ ਬੇਨਿਯਮੀਆਂ ਪੈਦਾ ਹੋਣਗੀਆਂ, ਜਿਸ ਨਾਲ ਮਾਲਦੀਵ ਅਸਥਿਰ ਹੋ ਸਕਦਾ ਹੈ। ਸ਼ਨੀਵਾਰ ਨੂੰ ਹੋਈ ਪਹਿਲੇ ਦੌਰ ਦੀ ਵੋਟਿੰਗ ‘ਚ ਸਾਬਕਾ ਰਾਸ਼ਟਰਪਤੀ ਮੁਹੰਮਦ ਨਸ਼ੀਦ ਨੇ ਕਰੀਬ 47 ਫੀਸਦੀ ਵੋਟ ਹਾਸਲ ਕੀਤੇ ਸਨ, ਪਰ ਉਹ ਰਨ ਆਫ ਤੋਂ ਬਚਣ ਲਈ 50 ਫੀਸਦੀ ਵੋਟ ਹਾਸਲ ਨਹੀਂ ਕਰ ਸਕੇ।

Facebook Comment
Project by : XtremeStudioz