Close
Menu

ਮਾਲੇਗਾਉਂ ਧਮਾਕਾ: ਸਾਧਵੀ ਪ੍ਰਗਿਆ ਦੀ ਜ਼ਮਾਨਤ ਬਾਰੇ ਫੈਸਲਾ ਅਦਾਲਤ ਵੱਲੋਂ ਰਾਖਵਾਂ

-- 18 February,2014

ਮੁੰਬਈ –  ਬੰਬੇ ਹਾਈ ਕੋਰਟ ਨੇ 2008 ਦੇ ਮਾਲੇਗਾਉਂ ਧਮਾਕੇ ਦੀ ਮੁੱਖ ਦੋਸ਼ੀ ਸਾਧਵੀ ਪ੍ਰਗਿਆ ਠਾਕੁਰ ਦੀ ਜ਼ਮਾਨਤ ਅਰਜ਼ੀ ‘ਤੇ ਫੈਸਲਾ ਰਾਖਵਾਂ ਰੱਖ ਲਿਆ ਹੈ। ਜਸਟਿਸ ਪੀ ਵੀ ਹਰਦਾਸ ਦੀ ਅਗਵਾਈ ਵਾਲੇ ਬੈਂਚ ਨੇ ਜਾਂਚ ਏਜੰਸੀ (ਐਨ ਆਈ ਏ) ਤੇ ਬਚਾਅ ਧਿਰ ਦੀਆਂ ਦਲੀਲਾਂ ਸੁਣਨ ਪਿੱਛੋਂ ਫੈਸਲਾ ਰਾਖਵਾਂ ਰੱਖਿਆ।

ਸਾਧਵੀ ਨੇ ਸਿਹਤ ਖਰਾਬ ਹੋਣ ਦੇ ਆਧਾਰ ‘ਤੇ ਜ਼ਮਾਨਤ ਦੀ ਮੰਗ ਕਰਦਿਆਂ ਕਿਹਾ ਹੈ ਕਿ ਉਹ ਪੰਜ ਸਾਲ ਤੋਂ ਜੇਲ ਵਿੱਚ ਹੈ। ਸਾਧਵੀ ਦੇ ਵਕੀਲ ਯੂ ਆਰ ਲਲਿਤ ਨੇ ਦਾਅਵਾ ਕੀਤਾ ਕਿ ਸਾਧਵੀ ਦੀ ਅਪਰਾਧ ਵਿੱਚ ਸ਼ਮੂਲੀਅਤ ਬਾਰੇ ਕੋਈ ਠੋਸ ਸਬੂਤ ਸਾਹਮਣੇ ਨਹੀਂ ਆਇਆ। ਉਨ੍ਹਾਂ ਅੱਗੇ ਕਿਹਾ ਕਿ ਇਸ ਮਾਮਲੇ ਵਿੱਚ ਮਹਾਰਾਸ਼ਟਰ ਸਰਕਾਰ ਵਲੋਂ ਮਕੋਕਾ ਲਾਉਣ ਦਾ ਮੁੱਦਾ ਸੁਪਰੀਮ ਕੋਰਟ ਵਿੱਚ ਵਿਚਾਰ ਅਧੀਨ ਹੈ ਅਤੇ ਇਸ ਦਾ ਨਤੀਜਾ ਪਤਾ ਨਹੀਂ ਕਦੋਂ ਆਵੇਗਾ, ਇਸ ਲਈ ਸਾਧਵੀ ਨੂੰ ਜ਼ਮਾਨਤ ਦੇ ਦਿੱਤੀ ਜਾਣੀ ਚਾਹੀਦੀ ਹੈ। ਇਸ ਤੋਂ ਇਲਾਵਾ ਇਹ ਦੋਸ਼ ਵੀ ਵਿਹਾਰਕ ਨਹੀਂ ਕਿ ਸਾਧਵੀ ਨੇ ਸਾਜ਼ਸ਼ੀ ਮੀਟਿੰਗਾਂ ਵਿੱਚ ਹਿੱਸਾ ਲਿਆ ਤੇ ਧਮਾਕੇ ਲਈ ਮਨੁੱਖੀ ਸਹਾਇਤਾ ਦਿੱਤੀ ਸੀ।

Facebook Comment
Project by : XtremeStudioz