Close
Menu

ਮਾਸਕੋ ‘ਚ ਲਿਆ ਗਿਆ ਬੋਲਡ ਦਾ ‘ਬਲੱਡ ਸੈਂਪਲ’

-- 06 August,2013

220px-Usain_Bolt_2012_Olympics_1

ਮਾਸਕੋ- 6 ਅਗਸਤ (ਦੇਸ ਪ੍ਰਦੇਸ ਟਾਈਮਜ਼)-ਮਾਸਕੋ ‘ਚ ਹੋਣ ਵਾਲੀ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਤੋਂ ਪਹਿਲਾਂ ਇੱਥੇ ਟ੍ਰੇਨਿੰਗ ਕੈਂਪ ‘ਚ ਦੁਨੀਆ ਦੇ ਮਸ਼ਹੂਰ ਫਰਾਟਾ ਦੌੜਾਕ ਓਸੈਨ ਬੋਲਟ ਸਮੇਤ ਜਮੈਕਾ ਦੇ 44 ਅਥਲੀਟਾਂ ਦੇ ਕੌਮਾਂਤਰੀ ਡੋਪਿੰਗ ਰੋਧੀ ਏਜੰਸੀ (ਵਾਡਾ) ਨੇ ਜਾਂਚ ਲਈ ਬਲੱਡ ਸੈਂਪਲ ਇਕੱਠੇ ਕੀਤੇ ਹਨ। ਗੌਰਤਲਬ ਹੈ ਕਿ ਜਮੈਕਾ ਦੇ ਕਈ ਅਥਲੀਟਾਂ ਦੇ ਡੋਪ ਟੈਸਟ ‘ਚ ਪਾਜ਼ੀਟਿਵ ਨਿਕਲਣ ਤੋਂ ਬਾਅਦ ਡੋਪਿੰਗ ਨੂੰ ਲੈ ਕੇ ਜਾਂਚ ਤੇਜ਼ ਹੋ ਗਈ ਹੈ। ਸਾਬਕਾ 100 ਮੀਟਰ ਚੈਂਪੀਅਨ ਅਸਾਫਾ ਪਾਵੇਲ ਤੇ ਓਲੰਪੀਅਨ ਸ਼ੇਰੋਨ ਸਿੰਪਸਨ ਦੇ ਜੂਨ ‘ਚ ਕਿੰਗਸਟਨ ਵਿਖੇ ਹੋਈ ਜਮੈਕਨ ਚੈਂਪੀਅਨਸ਼ਿਪ ਦੌਰਾਨ ਹੋਏ ਟੈਸਟ ‘ਚ ਇਨ੍ਹਾਂ ਅਥਲੀਟਾਂ ਨੂੰ ਪਾਜ਼ੀਟਿਵ ਪਾਇਆ ਗਿਆ ਸੀ।

Facebook Comment
Project by : XtremeStudioz