Close
Menu

ਮਾਹੀ ਦਾ ਧਮਾਕਾ, ਚੇਨਈ ਜਿੱਤਿਆ

-- 27 September,2013

mahinder-singh-dhoni3-640x360ਰਾਂਚੀ ,27 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਸੁਰੇਸ਼ ਰੈਨਾ ਦੀ ਕਮਾਲ ਦੀ ਪਾਰੀ ਤੋਂ ਬਾਅਦ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਦਰਸ਼ਕਾਂ ਦੀ ਮੰਗ ‘ਤੇ ਛੱਕਿਆਂ ਦਾ ਜ਼ਬਰਦਸਤ ਮੀਂਹ ਵਰ੍ਹਾਇਆ, ਜਿਸ ਨਾਲ ਚੇਨਈ ਸੁਪਰ ਕਿੰਗਜ਼ ਨੇ ਅੱਜ ਇੱਥੇ ਚੈਂਪੀਅਨਜ਼ ਲੀਗ ਟੀ-20 ਦੇ ਗਰੁੱਪ-ਬੀ ਦੇ ਵੱਡੇ ਸਕੋਰ ਵਾਲੇ ਮੈਚ ਵਿਚ ਸਨਰਾਈਜ਼ਰਸ ਹੈਦਰਾਬਾਦ ਨੂੰ 12 ਦੌੜਾਂ ਨਾਲ ਹਰਾ ਕੇ ਜਿੱਤ ਦਰਜ ਕੀਤੀ।
ਰੈਨਾ ਤੇ ਧੋਨੀ ਨੇ ਫਿਰ ਤੋਂ ਸਾਬਤ ਕੀਤਾ ਕਿ ਸੀਮਿਤ ਓਵਰਾਂ ਦੀ ਕ੍ਰਿਕਟ ਵਿਚ ਉਨ੍ਹਾਂ  ਨੂੰ ਕਿਉਂ ਖਤਰਨਾਕ ਮੰਨਿਆ ਜਾਂਦਾ ਹੈ। ਜਿੱਥੇ ਰੈਨਾ ਨੇ 57 ਗੇਂਦਾਂ ‘ਤੇ 9 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ 84 ਦੌੜਾਂ ਬਣਾ ਕੇ ਪਾਰੀ ਸੰਵਾਰੀ ਤਾਂ ਉਥੇ  ਧੋਨੀ ਨੇ 19 ਗੇਂਦਾਂ ‘ਤੇ 8 ਛੱਕਿਆਂ ਦੀ ਮਦਦ ਨਾਲ ਅਜੇਤੂ 63 ਦੌੜਾਂ ਬਣਾ ਕੇ ਘਰੇਲੂ ਦਰਸ਼ਕਾਂ ਸਾਹਮਣੇ ਧਮਾਕਾ ਕੀਤਾ।  ਚੇਨਈ ਦੀ ਟੀਮ ਨੇ ਇਨ੍ਹਾਂ ਦੋਵੇਂ ਦੀਆਂ ਸ਼ਾਨਦਾਰ ਪਾਰੀਆਂ ਨਾਲ ਚਾਰ ਵਿਕਟਾਂ ‘ਤੇ 202 ਦੌੜਾਂ ਬਣਾਈਆਂ।
ਟੀਚੇ ਦਾ ਪਿੱਛਾ ਕਰਨ ਉਤਰੀ ਸਨਰਾਈਜ਼ਰਸ ਹੈਦਰਾਬਦ ਨੇ ਕਪਤਾਨ ਸ਼ਿਖਰ ਧਵਨ (48) ਤੇ ਪਾਰਥਿਵ ਪਟੇਲ (38) ਦੀ ਚੰਗੀ ਸ਼ੁਰੂਆਤ ਦੇ ਬਾਵਜੂਦ 7 ਵਿਕਟਾਂ ‘ਤੇ 191 ਦੌੜਾਂ ਹੀ ਬਣਾਈਆਂ।  ਚੇਨਈ ਨੇ ਲਗਾਤਾਰ ਦੂਸਰੀ ਜਿੱਤ ਦਰਜ ਕੀਤੀ ਤੇ ਉਹ ਗਰੁੱਪ ਬੀ ਵਿਚ ਅੱਠ ਅੰਕ ਲੈ ਕੇ ਚੋਟੀ ‘ਤੇ ਬਣਿਆ ਹੋਇਆ ਹੈ। ਸਨਰਾਈਜ਼ਰਸ ਦੀ ਇਹ ਪਹਿਲੀ ਹਾਰ ਹੈ ਤੇ ਉਸਦੇ ਹੁਣ ਦੋ ਮੈਚਾਂ ਵਿਚ 4 ਅੰਕ ਹਨ।
ਧੋਨੀ ਨੇ ਆਪਣੇ ਸ਼ਹਿਰ ਨੂੰ ਖੁਸ਼ ਕਰਨ ਵਿਚ ਕੋਈ ਕਸਰ ਨਾ ਛੱਡੀ। ਉਸ ਨੇ ਆਪਣੀਆਂ 52 ਦੌੜਾਂ ‘ਤੇ  ਸਿਰਫ 12 ਗੇਂਦਾਂ ‘ਤੇ ਬਣਾਈਆਂ। ਧੋਨੀ ਨੇ 16 ਗੇਂਦਾਂ ‘ਤੇ ਅਰਧ ਸੈਂਕੜਾ ਪੂਰਾ ਕਰਕੇ ਚੈਂਪੀਅਜ਼ ਲੀਗ ਵਿਚ ਨਵਾਂ ਰਿਕਾਰਡ ਬਣਾਇਆ। ਪਿਛਲਾ ਰਿਕਾਰਡ ਕੀਰੋਨ ਪੋਲਾਰਡ (18 ਗੇਂਦਾਂ ‘ਤੇ) ਦੇ ਨਾਂ ਸੀ।  ਉਸ ਨੇ ਤਿਸ਼ਾਰਾ ਪਰੇਰਾ ਦੇ ਇਕ ਓਵਰ ਵਿਚ ਪੰਜ ਛੱਕਿਆਂ ਦੀ ਮਦਦ ਨਾਲ 34 ਦੌੜਾਂ ਬਣਾ ਕੇ ਨਵਾਂ ਰਿਕਾਰਡ ਬਣਾਇਆ।

Facebook Comment
Project by : XtremeStudioz