Close
Menu

ਮਿਲਖਾ ਸਿੰਘ ਦੇ ਬਾਅਦ ਫਰਹਾਨ ਅਖਤਰ ਬਣਨਗੇ ਸਾਹਿਰ ਲੁਧਿਆਣਵੀ

-- 05 November,2013

ਮੁੰਬਈ,5 ਨਵੰਬਰ (ਦੇਸ ਪ੍ਰਦੇਸ ਟਾਈਮਜ਼)-  ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਫਰਹਾਨ ਅਖਤਰ ਮਹਾਨ ਸ਼ਾਇਰ ਅਤੇ ਗੀਤਕਾਰ ਸਾਹਿਰ  ਲੁਧਿਆਣਵੀ ਦੇ ਕਿਰਦਾਰ ਨੂੰ ਵੱਡੇ ਪਰਦੇ ‘ਤੇ ਨਿਭਾ ਸਕਦੇ ਹਨ। ਸਿਨੇਮਾ ਦੇ 100 ਸਾਲ ਪੂਰੇ ਹੋਣ ‘ਤੇ ‘ਬਾਂਬੇ ਟਾਕੀਜ਼’ ਦਾ ਨਿਰਮਾਣ ਕਰਨ ਵਾਲੀ ਆਸ਼ੀ ਦੁਆ, ਸਾਹਿਰ ਅਤੇ ਅਮ੍ਰਿਤਾ ਦੀ ਪ੍ਰੇਮ ਕਹਾਣੀ ‘ਤੇ ਇਕ ਫਿਲਮ ਬਣਾਉਣਾ ਚਾਹੁੰਦੀ ਹੈ। ਇਸ ਸਿਲਸਿਲੇ ‘ਚ ਆਸ਼ੀ ਦੁਆ, ਅਮ੍ਰਿਤਾ ਦੇ ਪਰਿਵਾਰ ਵਾਲਿਆਂ ਨਾਲ ਗੱਲ ਕਰ ਰਹੀ ਹੈ। ਦੱਸਿਆ ਜਾਂਦਾ ਹੈ ਕਿ ਉਨ੍ਹਾਂ ਨੂੰ ਫਿਲਮ ਬਣਾਉਣ ਦੀ ਇਜ਼ਾਜਤ ਮਿਲ ਜਾਵੇਗੀ। ਦੱਸਿਆ ਜਾਂਦਾ ਹੈ ਕਿ ਆਸ਼ੀ ਦੁਆ ਦੀ ਇਹ ਫਿਲਮ ਸਹੀ ਤੱਥ ‘ਤੇ ਆਧਾਰਤ ਹੋਵੇਗੀ। ਚਰਚਾ ਹੈ ਕਿ ਇਸ ਫਿਲਮ ‘ਚ ਫਰਹਾਨ ਅਖਤਰ, ਸਾਹਿਰ ਲੁਧਿਆਣਵੀ ਦਾ ਕਿਰਦਾਰ ਨਿਭਾ ਸਕਦੇ ਹਨ। ਫਰਹਾਨ ਅਖਤਰ ਨੇ ਅਜੇ ਹਾਲ ਹੀ ‘ਚ ਫਲਾਇੰਗ ਸਿੱਖ ਮਿਲਖਾ ਸਿੰਘ ਦਾ ਕਿਰਦਾਰ ਨਿਭਾਇਆ ਸੀ। ਜ਼ਿਕਰਯੋਗ ਹੈ ਕਿ 40 ਦੇ ਦਹਾਕਿਆਂ ‘ਚ ਸਾਹਿਰ ਅਤੇ ਅਮ੍ਰਿਤਾ ਪ੍ਰੀਤਮ ਲਾਹੌਰ ਦੇ ਕਾਲਜ ‘ਚ ਇਕੱਠੇ ਪੜ੍ਹਿਆ ਕਰਦੇ ਸਨ। ਕਾਲਜ ਦੇ ਪ੍ਰੋਗਰਾਮ ‘ਚ ਸਾਹਿਰ ਨੇ ਆਪਣੀਆਂ ਰਚੀਆਂ ਗਜ਼ਲਾਂ ਅਤੇ ਨਜ਼ਮਾਂ ਨੂੰ ਪੜ੍ਹ ਕੇ ਸੁਣਾਇਆ, ਉਨ੍ਹਾਂ ਦਿਨਾਂ ਤੋਂ ਅਮ੍ਰਿਤਾ ਪ੍ਰੀਤਮ ਉਨ੍ਹਾਂ ਦੀਆਂ ਗਜ਼ਲਾਂ ਅਤੇ ਨਜ਼ਮਾਂ ਦੀ ਦੀਵਾਨੀ ਹੋ ਗਈ ਸੀ ਅਤੇ ਉਸ ਨਾਲ ਪਿਆਰ ਕਰਨ ਲੱਗ ਗਈ ਸੀ। ਕੁਝ ਸਮੇਂ ਬਾਅਦ ਸਾਹਿਰ ਨੂੰ ਕਾਲਜ ‘ਚੋਂ ਕੱਢ ਦਿੱਤਾ ਗਿਆ। ਇਸ ਦਾ ਕਾਰਨ ਇਹ ਮੰਨਿਆ ਗਿਆ ਕਿ ਅਮ੍ਰਿਤਾ ਪ੍ਰੀਤਮ ਦੇ ਪਿਤਾ ਨੂੰ ਸਾਹਿਰ ਅਤੇ ਅਮ੍ਰਿਤਾ ਦੇ ਰਿਸ਼ਤੇ ਤੋਂ ਇਤਰਾਜ਼ ਸੀ ਕਿਉਂਕਿ ਸਾਹਿਰ ਮੁਸਲਮਾਨ ਸੀ ਅਤੇ ਅਮ੍ਰਿਤਾ ਸਿੱਖ ਸੀ ਅਤੇ ਨਾਲ ਹੀ ਇਕ ਕਾਰਨ ਇਹ ਵੀ ਸੀ ਕਿ ਉਨੀ ਦਿਨੀਂ ਸਾਹਿਰ ਦੀ ਮਾਲੀ ਹਾਲਤ ਵੀ ਠੀਕ ਨਹੀਂ ਸੀ। ਇਸ ਤੋਂ ਬਾਅਦ ਸਾਹਿਰ ਅਤੇ ਅਮ੍ਰਿਤਾ ਦੀ ਪ੍ਰੇਮ ਕਹਾਣੀ ਅਧੂਰੀ ਰਹਿ ਗਈ।

Facebook Comment
Project by : XtremeStudioz