Close
Menu

ਮਿਲਟਰੀ ਕਾਰਨੀਵਲ ਨੇ ਸਾਰਾਗੜ•ੀ ਸਾਊਂਡ ਐਂਡ ਲਾਇਟ ਸ਼ੋਅ, ਹਥਿਆਰਾਂ ਤੇ ਟੈਂਕਾਂ ਨਾਲ ਵਿਖੇਰਿਆ ਦੇਸ਼ਭਗਤੀ ਦਾ ਰੰਗ

-- 30 November,2018

ਚੰਡੀਗੜ•, 30 ਨਵੰਬਰ:
ਮਿਲਟਰੀ ਲਿਟਰੇਚਰ ਫੈਸਟੀਵਲ 2018 ਦੇ ਸ਼ੁਰੂਆਤੀ ਪ੍ਰੋਗਰਾਮਾਂ ਦੀ ਲੜੀ ਦੇ ਤੌਰ ‘ਤੇ ਚਲ ਰਹੇ ਮਿਲਟਰੀ ਕਾਰਨੀਵਲ ਦੇ ਦੂਜੇ ਦਿਨ ਹਵਲਦਾਰ ਈਸ਼ਰ ਸਿੰਘ ਦੇ ਉਤਸ਼ਾਹਜਨਕ ਆਖਰੀ ਸ਼ਬਦਾਂ ਨੇ ਆਏ ਦਰਸ਼ਕਾਂ ਦੀਆਂ ਭਾਵਨਾਵਾਂ ਨੂੰ ਆਖਰੀ ਜਨੂੰਨ ਤੱਕ ਪਹੁੰਚਾ ਦਿੱਤਾ।
ਇਸ ਤਿੰਨ-ਦਿਨਾ ਕਾਰਨੀਵਲ ਦਾ ਉਦੇਸ਼ ਫੌਜ ਦੇ ਸਭਿਆਚਾਰ ਅਤੇ ਵਿਰਾਸਤ ਦੀ ਝਲਕ ਪੇਸ਼ ਕਰਦੇ ਹੋਏ ਨੌਜਵਾਨਾਂ ਵਿਚ ਦੇਸ਼ਭਗਤੀ ਦੀ ਭਾਵਨਾ ਪੈਦਾ ਕਰਨਾ ਹੈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪੁਸਤਕ ‘ਸਾਰਾਗੜ•ੀ ਐਂਡ ‘ਦ ਡਿਫੈਂਸ ਆਫ ਦੀ ਸਮਾਨਾ ਫੋਰਟਸ: ਦ 36ਵੇਂ ਸਿੱਖਸ ਇਨ ਦ ਤੀਰਾਹ ਕੰਮਪੇਨ 1897-98’ ਤੋਂ ਪ੍ਰੇਰਿਤ ਹੋ ਕੇ ਆਯੋਜਿਤ ਕੀਤੇ ਲਾਇਟ ਅਤੇ ਸਾਉਂਡ ਸ਼ੋਅ ਦੁਆਰਾ ਤਿਆਰ ਕੀਤੇ ਡਿਜੀਟਲ ਸੈੱਟ ਨਾਲ ਬੜੇ ਜ਼ਸ਼ੀਲੇ ਤੇ ਸ਼ਾਨਦਾਰ ਢੰਗ ਨਾਲ ਸਾਰਾਗੜ•ੀ ਦੀ ਇਤਿਹਾਸਿਕ ਜੰਗ ਨੂੰ ਮੁੜ ਸੁਰਜੀਤ ਕੀਤਾ। ਇਹ ਸ਼ੋਅ 50 ਫੁੱਟ ਦੀ ਐਲ.ਈ.ਡੀ ਸਕਰੀਨ ‘ਤੇ ਪ੍ਰਦਰਸ਼ਿਤ ਕੀਤਾ ਗਿਆ।
ਇਸ ਜੰਗ ਦੌਰਾਨ ਭਾਰਤੀ ਮਿਲਟਰੀ ਇਤਿਹਾਸ ਵਿਚ ਸਭ ਤੋਂ ਮਸ਼ਹੂਰ ਅਖੀਰਲੇ ਖਰੜੇ ਦੀ ਸਿਖ ਰੈਜੀਮੈਂਟ ਦੀ ਚੌਥੀ ਬਟਾਲੀਅਨ ਦੇ 36 ਸਿੱਖਾਂ ਵਿਚੋਂ 22 ਯੋਧਿਆਂ ਦੀ ਬਹਾਦਰੀ ਨੂੰ ਦੇਖਣ ਦਾ ਮੌਕਾ ਮਿਲਿਆ ਜਿਹਨਾਂ ਨੇ 10,000 ਤੋਂ ਵੱਧ ਪਸ਼ਤੂਨ ਔਰਕਜ਼ਾਈ ਕਬੀਲਿਆਂ ਦੇ ਹਮਲਿਆਂ ਦੌਰਾਨ ਸਮਰਪਣ ਕਰਨ ਦੀ ਥਾਂ ਮੌਤ ਨੂੰ ਗਲ਼ ਲਾਇਆ ਸੀ।
ਇਸ ਸ਼ੋਅ ਨੂੰ ਕੇਸ਼ਵ ਭਰਾਤਾ ਨਾਲ ਮਿਲ ਕੇ ਲਿਖਣ ਵਾਲੇ ਹਰਬਖਸ਼ ਲੱਤਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਲਿਖੀ ਇਸ ਪੁਸਤਕ ਨੇ ਮੈਨੂੰ ਇਸ ਸਬੰਧੀ ਲਿਖਣ ਲਈ ਪ੍ਰੇਰਿਤ ਕੀਤਾ। ਸ਼ੋਅ ਦੇਖਣ ਤੋਂ ਬਾਅਦ ਆਪਣੀ ਭਾਵਨਾਵਾਂ ਨੂੰ ਕਾਬੂ ਕਰਨ ਦੀ ਕੋਸ਼ਿਸ ਕਰ ਰਹੇ, ਸ਼ਹਿਰ ਦੇ ਇਕ ਸਕੂਲ ਵਿਦਿਆਰਥੀ ਅਰਮਾਨ ਨੇ ਕਿਹਾ ਕਿ ਇਸ ਸ਼ੋਅ ਨੇ 12 ਸਤੰਬਰ 1897 ਦੀ ਲੜਾਈ ਉਸ ਦੀਆਂ ਅੱਖਾਂ ਦੇ ਸਾਹਮਣੇ ਮੁੜ ਸੁਰਜੀਤ ਕਰ ਦਿੱਤਾ ਭਾਵੇਂ ਇਹ ਅਸਲ ਵਿੱਚ ਇਹ ਜੰਗ ਇੱਕ ਸਦੀ ਤੋਂ ਪਹਿਲਾਂ ਹੋਈ ਸੀ।
ਇਸ ਇਕ ਘੰਟੇ ਦੇ ਲਾਈਟ ਐਂਡ ਸਾਊਂਡ ਸ਼ੋਅ ਵਿਚ 45 ਕਲਾਕਾਰਾਂ / ਅਦਾਕਾਰਾਂ ਨੇ ਕੰਮ ਕੀਤਾ ਜਿਹਨਾਂ ਨੇ ਮੁੱਖ ਤੌਰ ‘ਤੇ ਪੇਂਡੂ ਪੰਜਾਬੀ ਭਾਸ਼ਾ ਦੀ ਵਰਤੋਂ ਕੀਤੀ । ਇਹੀ ਭਾਸ਼ਾ ਉਹਨਾਂ ਲੜਨ ਵਾਲੇ ਸਿਪਾਈਆਂ ਵਲੋਂ ਬੋਲੀ ਜਾਂਦੀ ਸੀ। ਇਸ ਸ਼ੋਅ ਵਿਚ ਪਸ਼ਤੂਨ ਸਿਪਾਈਆਂ ਵਲੋਂ ਠੇਠ ਉਰਦੂ ਭਾਸ਼ਾ ਅਤੇ ਬ੍ਰਿਟਿਸ਼ ਸਿਪਾਈਆਂ ਵਲੋਂ ਅੰਗਰੇਜੀ ਤੇ ਹਿੰਦੀ ਨੂੰ ਮਿਲਾ ਕੇ ਬੋਲੀ ਗਈ।
ਫੌਜ ਦੇ ਹੋਰਨਾਂ ਰਿਟਾਇਡ ਅਫਸਰਾਂ ਤੋਂ ਇਲਾਵਾ ਸ਼ੋਅ ਵਿਚ ਮੇਜਰ ਜਨਰਲ ਆਰਮੀ ਸਰਵਿਸ ਕੋਰ ਵੈਸਟਰਨ ਕਮਾਂਡ ਆਰ ਐਸ ਪਰੋਹਿਤ ਨੇ ਵੀ ਸ਼ਮੂਲੀਅਤ ਕੀਤੀ।
ਇਸ ਤੋਂ ਇਲਾਵਾ, ਕਾਰਨੀਵਲ ਵਿਚ ਹਥਿਆਰਾਂ ਦੀ ਪ੍ਰਦਰਸ਼ਨੀ ਨੇ ਨੌਜਵਾਨਾਂ ਦੇ ਵਿੱਚ ਗੌਰਵ ਅਤੇ ਪ੍ਰਾਪਤੀ ਦੀ ਭਾਵਨਾ ਪੈਦਾ ਕੀਤੀ। ਇਸ ਪ੍ਰਦਰਸ਼ਨੀ ਵਿਚ ਭਾਰਤੀ ਹਥਿਆਰਬੰਦ ਸੈਨਾਵਾਂ ਦੇ ਤੋਪਖਾਨੇ, ਸਿਪਾਈਆਂ ਦੀਆਂ ਪੁਸ਼ਾਕਾਂ, ਇੰਜਨੀਅਰਿੰਗ ਦੇ ਉਤਮ ਨਮੂਨੇ, 2008 ਦੇ ਕਮਿਸ਼ਨਡ ਟੀ 90 ਟੈਂਕ, ਸਵੀਡਨ ਵਲੋਂ ਬਣਾਈ ਬੋਫੋਰ ਬੰਦੂਖ, ਹੋਵੀਟਜਰਜ਼ ਅਤੇ ਦਰਮਿਆਨੀ ਮਸ਼ੀਨ ਗੰਨਾਂ (ਐਮ.ਐਮ.ਜੀਜ਼) ਸ਼ਾਮਲ ਸਨ।
ਸਾਡੀ ਫੌਜ ਦੀ ਤਕਨੀਕੀ ਤਰੱਕੀ ਅਤੇ ਰੱਖਿਆ ਕਰਨ ਦੀ ਤੇਜ਼ ਰਫ਼ਤਾਰ ਨੂੰ ਰੇਖਾਂਕਿਤ ਕਰਦੇ ਹੋਏ, ਕਾਰਗਿਲ ਜੰਗ ਦੇ ਦੌਰਾਨ ਮਹੱਤਵਪੂਰਣ ਭੂਮਿਕਾ ਨਿਭਾਉਣ ਵਾਲੇ ਸਾਜੋ-ਸਮਾਨ ਵਿਚ ਕੁਆਂਟਮ ਸਨੀਫਰ, ਨਾਨ ਲੀਨੀਅਰ ਜੰਕਟ ਡੀਟੈਕਟਰ, ਅਤੇ ਇੰਡੀਅਨ ਕੰਬੈਟ ਵਹੀਕਲ ਸ਼ਾਮਲ ਹਨ।
ਜੰਗ ਦੌਰਾਨ ਫੌਜ ਦੁਆਰਾ ਵਰਤੀ ਜਾਂਦੀ 12 ਸੀਟਾਂ ਵਾਲੀ ਕਿਸ਼ਤੀ ਜੋ ਕਿ ਨਾਨ ਰੇਡੀਓ-ਐਕਟਿਵ ਅਧਾਰਿਤ ਵਿਸਫੋਟਕ ਦੀ ਪਛਾਣ ਤੋਂ ਇਲਾਵਾ ਧਮਾਕੇ ਕਰਨ ਵਾਲੀ ਸਮੱਗਰੀ ਦੀ ਪਛਾਣ ਕਰਨ ਲਈ ਵਰਤੀ ਜਾਂਦੀ ਹੈ। ਇਸ ਕਿਸ਼ਤੀ ਦੀ ਪ੍ਰਦਰਸ਼ਨੀ ਨੇ ਦਰਸ਼ਕਾਂ ਵਿਚ ਹੈਰਾਨੀ ਦੀ ਭਾਵਨਾ ਪੈਦਾ ਕੀਤੀ।
ਇਸ ਸ਼ੋਅ ਦੌਰਾਨ ਫੌਜ, ਐੱਨ.ਸੀ.ਸੀ., ਪੰਜਾਬ ਪੁਲਿਸ ਦੇ ਨਾਲ ਸਥਾਨਕ ਸ਼ਹਿਰ ਦੇ ਕਲੱਬਾਂ ਪੇਸ਼ ਕੀਤਾ ਘੋੜਸਵਾਰੀ ਸ਼ੋਅ ਵੀ ਆਕਰਸ਼ਣ ਦਾ ਕੇਂਦਰ ਰਿਹਾ। ਜਿਸ ਨੇ ਨੌਜਵਾਨਾਂ ਤੇ ਬਜ਼ੁਰਗਾਂ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ।
800 ਮੀਟਰ ਪ੍ਰਤੀ ਮਿੰਟ ਦੀ ਸਪੀਡ ‘ਤੇ ਘੋੜਸਵਾਰੀ ਕਰਦੇ ਹੋਏ ਪੰਜਾਬ ਹਥਿਆਰਬੰਦ ਪੁਲਿਸ ਦੇ ਜਵਾਨਾਂ ਟੈਂਟ ਪੈਗਿੰਗ ਦੌਰਾਨ ਘੋੜਿਆਂ ਨੂੰ ਕਾਬੂ ਕਰਨ ਦੇ ਆਪਣੇ ਹੁਨਰ ਨਾਲ ਦਰਸ਼ਕਾਂ ਨੂੰ ਮੋਹ ਲਿਆ। ਘੋੜਸਵਾਰੀ ਦੌਰਾਨ 8 ਸਿੱਖਾਂ ਵਲੋਂ ਪਾਇਪਰ ਬੈਂਡ ਦੀਆਂ ਧੁੰਨਾਂ ਨੇ ਬਹੁਤ ਖੂਬਸੂਰਤ ਦ੍ਰਿਸ਼ ਪੇਸ਼ ਕੀਤਾ।
ਛੇ-ਬਾਰ ਸ਼ੋਅ ਜੰਪਿੰਗ ਵਿਚ, ਘੋੜਾ ਪ੍ਰਿੰਸ ‘ਤੇ ਸਵਾਰ ਹੋ ਕੇ ਆਰਮੀ ਘੋੜਸਵਾਰ ਗੁਰਤੇਜ ਨੇ ਆਪਣੀ ਤੇਜ਼ ਗਤੀ ਅਤੇ ਹੁਨਰ ਨਾਲ ਵਾੜਾਂ ਨੂੰ ਪਾਰ ਕਰਕ ਦਰਸ਼ਕਾਂ ਦੀ ਵਾਹ-ਵਾਹ ਖੱਟੀ। ਬਾਅਦ ਵਿੱਚ, ਸਰੋਤਿਆਂ ਨੇ ਘੋੜਿਆਂ ਦੇ ਨਾਲ ਮੋਟਰਸਾਇਕਲ ਸਵਾਰ ਜਵਾਨਾਂ ਦੇ ਪ੍ਰਦਰਸ਼ਨ ਦਾ ਆਨੰਦ ਮਾਣਿਆ।
ਪ੍ਰਬੰਧਕੀ ਟੀਮਾਂ ਦੇ ਇਕ ਮੈਂਬਰ ਕਰਨਲ ਚਾਹਲ ਨੇ ਕਿਹਾ ਕਿ ਨੌਜਵਾਨਾਂ ਵਿਚ ਡਿਊਟੀ ਦੌਰਾਨ ਭਾਰਤੀ ਸਿਪਾਹੀਆਂ ਵਲੋਂ ਦਿਖਾਏ ਸਾਹਸ ਅਤੇ ਕੁਰਬਾਨੀ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਇਹ ਈਵੈਂਟ ਇਕ ਉਪਰਾਲਾ ਹਨ। ਉਨ•ਾਂ ਐਮ.ਐਲ.ਐਫ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦੂਰਦਰਸ਼ੀ ਲੀਡਰਸ਼ਿਪ ਦਾ ਇਕ ਖੂਬਸੂਰਤ ਸਿੱਟਾ ਦੱਸਿਆ। ਉਨ•ਾਂ ਅੱਗੇ ਕਿਹਾ ਕਿ ਰੱਖਿਆ ਬਲਾਂ ਦੀ ਅਮੀਰ ਵਿਰਾਸਤ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਭਵਿੱਖ ਵਿਚ ਅਜਿਹੇ ਈਵੈਂਟ ਜਾਰੀ ਰਹਿਣਗੇ।
ਇਸ ਕਾਰਨੀਵਲ ਦਾ ਕੱਲ ਤੀਜਾ ਅਤੇ ਆਖ਼ਰੀ ਦਿਨ ਹੋਵੇਗਾ, ਜਿਸ ਵਿਚ ਹਰ ਖੇਤਰ ਨਾਲ ਸਬੰਧਤ ਲੋਕਾਂ ਲਈ ਵੱਖ-ਵੱਖ ਦਿਲਚਸਪ ਈਵੈਂਟ ਸ਼ਾਮਲ ਹੋਣਗੇ।
ਮਿਲਟਰੀ ਲਿਟਰੇਚਰ ਫੈਸਟੀਵਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਚੰਡੀਗੜ• ਪ੍ਰਸ਼ਾਸਨ ਵਲੋਂ ਵੀ.ਪੀ. ਸਿੰਘ ਬਦਨੌਰ ਅਤੇ ਭਾਰਤੀ ਫੌਜ ਦੀ ਇਕ ਸਾਂਝੀ ਪਹਿਲਕਦਮੀ ਹੈ। ਪਿਛਲੇ ਸਾਲ ਆਯੋਜਿਤ ਉਦਘਾਟਨੀ ਸਮਾਗਮ ਨੇ ਖੂਬ ਜਨਤਕ ਪ੍ਰਤੀਕਰਮ ਅਤੇ ਪ੍ਰਸ਼ੰਸਾ ਹਾਸਲ ਕੀਤੀ ਸੀ।

Facebook Comment
Project by : XtremeStudioz