Close
Menu

ਮਿਲਟਰੀ ਵੈਟਰਨਸ ਲਈ ਹੈਲਥ ਕੇਅਰ ਸੁਵੀਧਾਵਾਂ ਵਿਚ ਹੋਵੇਗਾ ਵਾਧਾ : ਮਲਕੇਅਰ

-- 23 September,2015

ਹੈਲੀਫ਼ਾਕਸ : ਸੋਮਵਾਰ ਨੂੰ ਐਨ.ਡੀ.ਪੀ. ਲੀਡਰ ਟੌਮ ਮਲਕੇਅਰ ਨੇ ਆਪਣੀ ਚੋਣ ਕੈਂਪੇਨਿੰਗ ਦੌਰਾਨ ਹੈਲੀਫ਼ਾਕਸ ਵਿਖੇ ਐਲਾਨ ਕੀਤਾ ਕਿ ਉਨ੍ਹਾਂ ਦੀ ਸਰਕਾਰ ਦੇ ਜਿੱਤਣ ਤੋਂ ਬਾਅਦ ਦੇਸ਼ ਦੇ ਉਨ੍ਹਾਂ ਵੈਟਰਨਸ ਦੀ ਸਹਿਤ ਅਤੇ ਸਮਰਥਨ ਲਈ ਹੋਰ ਵੀ ਵਧੇਰੇ ਫ਼ੰਡਿੰਗ ਕੀਤੀ ਜਾਵੇਗੀ, ਜਿਨ੍ਹਾਂ ਨੂੰ ਹੁਣ ਲਗਭਗ ਭੁਲਾ ਹੀ ਦਿੱਤਾ ਗਿਆ ਹੈ। ਟੌਮ ਨੇ ਕਿਹਾ ਕਿ ਆਪਣਿ ਨੌਕਰੀ ਦੌਰਾਨ ਟ੍ਰੋਮੇ ਵਿਚ ਗਏ ਵੈਟਰਨਸ ਨੂੰ ਸਟ੍ਰੈਸ ਵਿਚੋਂ ਕੱਢਣ ਲਈ ਵਿਸ਼ੇਸ਼ ਰੂਪ ਵਿਚ ਫ਼ੰਡ ਦਿੱਤੇ ਜਾਣਗੇ।

ਮਲਕੇਅਰ ਵੱਲੋਂ ਪੀ.ਟੀ.ਐਸ.ਡੀ. ਨਾਲ ਪੀੜਤ ਵੈਟਰਨਸ ਦੇ ਇਲਾਜ ਲਈ ਅਗਲੇ ਚਾਰ ਸਾਲਾਂ ਦੌਰਾਨ 454 ਮਿਲੀਅਨ ਡਾਲਰ ਦੀ ਰਕਮ ਖਰਚ ਕਰਨ ਦੀ ਪੇਸ਼ਕਸ਼ ਰੱਖੀ ਹੈ। ਇਸਦੇ ਨਾਲ ਹੀ ਆਪਣੀ ਦੇਖਭਾਲ ਨਾ ਕਰ ਸਕਣ ਵਾਲੇ ਵੈਟਰਨਸ ਲਈ ਹਾਊਸ ਕੀਪਿੰਗ ਅਤੇ ਹੋਰ ਸਹਿਤ ਸੰਬੰਧੀ ਸੁਵੀਧਾਵਾਂ ਵੀ ਸ਼ੁਰੂ ਕੀਤੀਆਂ ਜਾਣ ਬਾਰੇ ਐਲਾਨ ਕੀਤਾ ਗਿਆ।

ਉਨ੍ਹਾਂ ਕਿਹਾ ਕਿ, “ਮੈਂ ਇਸ ਗੱਲ ਦੀ ਪੂਰੀ ਤਸੱਲੀ ਕਰਾਂਗਾ ਕਿ ਸਾਡੀ ਸਰਕਾਰ ਦੇਸ਼ ਲਈ ਆਪਣੀ ਜਾਨ ਦਾਅ ‘ਤੇ ਲਗਾਉਣ ਵਾਲੇ ਸਾਡੇ ਮਹਾਨ ਵੈਟਰਨਸ ਦੀ ਹਰ ਉਸ ਲੋੜ ਨੂੰ ਪੂਰਾ ਕਰੇ, ਜਿਸ ਦੇ ਉਹ ਹੱਕਦਾਰ ਹਨ।” ਇਸ ਐਲਾਨ ਤੋਂ ਬਾਅਦ ਜਿੱਥੇ ਬਹੁਤ ਸਾਰੇ ਵੈਟਰਨਸ ਵੱਲੋਂ ਮਲਕੇਅਰ ਦਾ ਤਾੜੀਆਂ ਮਾਰ ਕੇ ਸਵਾਗਤ ਕੀਤਾ ਗਿਆ, ਉੱਥੇ ਹੀ ਕੁੱਝ ਵੱਲੋਂ ਇਹ ਵੀ ਕਿਹਾ ਗਿਆ ਕਿ ਉਹ ਸੰਤੁਸ਼ਟ ਹੋਣ ਤੋਂ ਪਹਿਲਾਂ ਇਸ ਯੋਜਨਾ ਦੀ ਪੂਰੀ ਜਾਣਕਾਰੀ ਲੈਣਾ ਪਸੰਦ ਕਰਨਗੇ।

Facebook Comment
Project by : XtremeStudioz