Close
Menu

ਮਿਸ਼ੀਗਨ ਸੁਪਰੀਮ ਕੋਰਟ ਦੇ ਨਵੇਂ ਜੱਜ ਨੇਤਰਹੀਣ

-- 30 December,2014

ਡੈਟਰਾਈਟ: ਮਿਸ਼ੀਗਨ ਸੁਪਰੀਮ ਕੋਰਟ ’ਚ ਇਤਿਹਾਸ ਬਣਨ ਜਾ ਰਿਹਾ ਹੈ। ਰਿਚਰਡ ਬਰਨਸਟੀਨ  (41) ਅਗਲੇ ਕੁਝ ਦਿਨਾਂ ’ਚ ਜੱਜ ਵਜੋਂ ਅਹੁਦਾ ਸੰਭਾਲ ਲੈਣਗੇ। ਖਾਸ ਗੱਲ ਇਹ ਹੈ ਕਿ ਉਹ ਜਨਮ ਤੋਂ ਨੇਤਰਹੀਣ ਹਨ। ਉਹ ਨਵੰਬਰ ਤੋਂ ਅਹਿਮ 10 ਕੇਸਾਂ ਦੇ ਮੁੱਖ ਨੁਕਤਿਆਂ ਨੂੰ ਯਾਦ ਕਰ ਰਹੇ ਹਨ ਜੋ ਉਨ੍ਹਾਂ ਨੂੰ ਸਹਿਯੋਗੀ ਪੜ੍ਹ ਕੇ ਸੁਣਾਉਂਦਾ ਹੈ। ਜਨਵਰੀ  ’ਚ ਮੈਡੀਕਲ ਮਾਰੀਜੁਆਨਾ ਕੇਸ ਅਤੇ ਮਜ਼ਦੂਰਾਂ ਦੇ ਝਗੜੇ ਸਮੇਤ ਕਈ ਮੁਕੱਦਮੇ ਪੇਸ਼ ਹੋਣੇ ਹਨ ਅਤੇ ਉਹ ਇਨ੍ਹਾਂ ਦੀ ਤਿਆਰੀ ’ਚ ਲੱਗੇ ਹਨ। ਇਸ ਤੋਂ ਪਹਿਲਾਂ ਮਿਜ਼ੋਰੀ ’ਚ ਜਸਟਿਸ ਰਿਚਰਡ ਟੀਟਲਮੈਨ ਜੱਜ ਬਣੇ ਸਨ ਜੋ 13 ਸਾਲ ਦੀ ਉਮਰ ’ਚ ਅੱਖਾਂ ਗੁਆ ਬੈਠੇ ਸਨ। ਇਸੇ ਤਰ੍ਹਾਂ ਵਾਸ਼ਿੰਗਟਨ ਡੀਸੀ ਦੀ ਸੰਘੀ ਅਪੀਲ ਅਦਾਲਤ ਦੇ ਜੱਜ ਡੇਵਿਡ ਟੈਟੇਲ ਵੀ ਨੇਤਰਹੀਣ ਹਨ।

Facebook Comment
Project by : XtremeStudioz