Close
Menu

ਮਿਸ਼ੇਲ ਦੀ ਵੱਖਰੀ ਕੋਠੜੀ ਦੀ ਮੰਗ ’ਤੇ ਅਦਾਲਤ ਨੇ ਜੇਲ੍ਹ ਅਧਿਕਾਰੀਆਂ ਤੋਂ ਮੰਗਿਆ ਜਵਾਬ

-- 22 December,2018

ਨਵੀਂ ਦਿੱਲੀ, 22 ਦਸੰਬਰ
ਦਿੱਲੀ ਦੀ ਇਕ ਅਦਾਲਤ ਨੇ ਅੱਜ ਅਗਸਤਾ ਵੈਸਟਲੈਂਡ ਵੀਵੀਆਈਪੀ ਹੈਲੀਕਾਪਟਰ ਸੌਦੇ ਦੇ ਮਾਮਲੇ ’ਚ ਗ੍ਰਿਫ਼ਤਾਰ ਕ੍ਰਿਸਚੀਅਨ ਜੇਮਜ਼ ਮਿਸ਼ੇਲ ਦੀ ਜੇਲ੍ਹ ਵਿੱਚ ਵੱਖਰੀ ਕੋਠੜੀ ’ਚ ਰੱਖਣ ਦੀ ਅਪੀਲ ਸਬੰਧੀ ਪਟੀਸ਼ਨ ’ਤੇ ਤਿਹਾੜ ਜੇਲ੍ਹ ਦੇ ਅਧਿਕਾਰੀਆਂ ਤੋਂ ਜਵਾਬ ਮੰਗਿਆ ਹੈ।
ਮਿਸ਼ੇਲ ਦਾ ਕਹਿਣਾ ਹੈ ਕਿ ਦੂਜੇ ਕੈਦੀ ਉਸ ਤੋਂ ਅਸਹਿਜ ਕਰਨ ਵਾਲੇ ਸਵਾਲ ਪੁੱਛ ਰਹੇ ਹਨ। ਉਸ ਨੇ ਕਿਹਾ ਕਿ ਉਸ ਨੂੰ 40 ਹੋਰ ਕੈਦੀਆਂ ਨਾਲ ਇਕ ਕੋਠੜੀ ਵਿੱਚ ਰੱਖਿਆ ਗਿਆ ਹੈ ਜੋ ਉਸ ਨਾਲ ਗੱਲਬਾਤ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਜਾਂਚ ਬਾਰੇ ਸਵਾਲ ਪੁੱਛ ਰਹੇ ਹਨ। ਉਸ ਨੇ ਕਿਹਾ ਕਿ ਉਹ ਇਕ ਬਰਤਾਨਵੀ ਨਾਗਰਿਕ ਹੈ ਤੇ ਨਿਯਮਾਂ ਅਨੁਸਾਰ ਉਸ ਨੂੰ ਸਾਫ਼ ਸੁਥਰੀ ਕੋਠੜੀ ਮੁਹੱਈਆ ਕਰਵਾਈ ਜਾਵੇ।

Facebook Comment
Project by : XtremeStudioz