Close
Menu

ਮਿਸਬਾਹ ਮੇਰੇ ‘ਤੇ ਕਾਫੀ ਨਿਰਭਰ ਹੈ: ਅਜ਼ਮਲ

-- 02 October,2013

ਲਾਹੌਰ- ਪਾਕਿਸਤਾਨ ਦੇ ਤਜ਼ਰਬੇਕਾਰ ਆਫ ਸਪਿਨਰ ਸਈਦ ਅਜ਼ਮਲ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਕਪਤਾਨ ਮਿਸਬਾਹ-ਉਲ ਹੱਕ ਉਸ ‘ਤੇ ਬਾਕੀ ਸਾਰਿਆਂ ਨਾਲੋਂ ਜ਼ਿਆਦਾ ਨਿਰਭਰ ਹਨ। ਅਜ਼ਮਲ ਨੇ ਕਿਹਾ, ”ਕਪਤਾਨ ਮਿਸਬਾਹ ਉਲ ਹੱਕ ਟੀਮ ‘ਚ ਮੇਰੇ ‘ਤੇ ਬਹੁਤ ਜ਼ਿਆਦਾ ਭਰੋਸਾ ਕਰਦੇ ਹਨ ਅਤੇ ਕੁਝ ਮੌਕਿਆਂ ‘ਤੇ ਮੈਨੂੰ ਲੱਗਦਾ ਹੈ ਕਿ ਉਹ ਮੇਰੇ ‘ਤੇ ਕਾਫੀ ਨਿਰਭਰ ਹਨ ਪਰ ਮੈਨੂੰ ਇਸ ਤੋਂ ਪ੍ਰੇਸ਼ਾਨੀ ਨਹੀਂ ਹੈ ਕਿਉਂਕਿ ਮੈਂ ਇਸ ਨੂੰ ਆਪਣੀ ਜ਼ਿੰਮੇਵਾਰੀ ਸਮਝਦਾਂ ਹਾਂ।
ਪਿਛਲੇ ਦੋ ਸਾਲਾਂ ‘ਚ ਤਿੰਨੋਂ ਫਾਰਮੈੱਟ ‘ਚ ਪਾਕਿਸਤਾਨ ਦੇ ਸਰਵਸ੍ਰੇਸ਼ਟ ਸਪਿਨਰ ਰਹੇ ਅਜ਼ਮਲ ਨੇ ਕਿਹਾ ਕਿ ਉਹ ਪਾਕਿਸਤਾਨ ਦਾ ਸਰਵੋਤਮ ਗੇਂਦਬਾਜ਼ ਹੋਣ ਦੀ ਚੁਣੌਤੀ ਦਾ ਮਜ਼ਾ ਲੈ ਰਿਹਾ ਹੈ ਪਰ ਕਈ ਮੌਕਿਆਂ ‘ਤੇ ਉਸ ਨੂੰ ਉਮੀਦਾਂ ਦਾ ਭਾਰੀ ਬੋਝ ਵੀ ਮਹਿਸੂਸ ਹੁੰਦਾ ਹੈ। ਅਜ਼ਮਲ ਨੇ ਕਿਹਾ ਕਿ ਦੱਖਣੀ ਅਫਰੀਕਾ ਦੇ ਖਿਲਾਫ ਯੂ.ਏ.ਈ ‘ਚ ਹੋਣ ਵਾਲੀ ਟੈਸਟ ਲੜੀ ਲਈ ਤਿਆਰ ਹੈ ਅਤੇ ਉਹ ਇਸ ਦੇ ਲਈ ਸਖਤ ਮਿਹਨਤ ਕਰ ਰਿਹਾ ਹੈ।

Facebook Comment
Project by : XtremeStudioz