Close
Menu

ਮਿਸਰ ‘ਚ ਅੱਗ ਲੱਗਣ ਨਾਲ 25 ਮਰੇ

-- 29 July,2015

ਕਾਹਿਰਾ— ਮਿਸਰ ‘ਚ ਅੱਗ ਲੱਗਣ ਦੀਆਂ ਦੋ ਵੱਖ-ਵੱਖ ਘਟਨਾਵਾਂ ‘ਚ 25 ਲੋਕਾਂ ਦੀ ਮੌਤ ਹੋ ਗਈ ਜਦੋਂਕਿ 33 ਹੋਰ ਜ਼ਖਮੀ ਹੋ ਗਏ। ਸਿਹਤ ਮੰਤਰਾਲੇ ਦੇ ਬੁਲਾਰੇ ਹੁਸੈਨ ਅਬਦੇਲ ਗੱਫਾਰ ਨੇ ਦੱਸਿਆ ਕਿ ਰਾਜਧਾਨੀ ਕਾਹਿਰਾ ਤੋਂ 35 ਕਿਲੋਮੀਟਰ ਦੂਰ ਉਦਯੋਗਿਕ ਸ਼ਹਿਰ ਅਲ ਅਬੌਰ ਦੀ ਇਕ ਫਰਨੀਚਰ ਫੈਕਟਰੀ ‘ਚ ਅੱਗ ਲੱਗਣ ਨਾਲ 25 ਲੋਕਾਂ ਦੀ ਮੌਤ ਹ ੋਗਈ ਅਤੇ 22 ਹੋਰ ਜ਼ਖਮੀ ਹੋ ਗਏ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਅੱਗ ਲੱਗਣ ਦੀ ਇਕ ਹੋਰ ਘਟਨਾ ‘ਚ 11 ਲੋਕ ਜ਼ਖਮੀ ਹੋ ਗਏ। ਸਿਹਤ ਮੰਤਰਾਲੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅਲੈਕਜੈਂਡ੍ਰਿਓ ਸ਼ਹਿਰ ਦੇ ਫੂਡ ਬਾਜ਼ਾਰ ‘ਚ ਇਹ ਅੱਗ ਲੱਗੀ।

Facebook Comment
Project by : XtremeStudioz