Close
Menu

ਮਿਸਰ ‘ਚ ਬੱਸ ‘ਤੇ ਹੋਇਆ ਹਮਲਾ, 7 ਲੋਕਾਂ ਦੀ ਮੌਤ

-- 02 November,2018

ਕਾਇਰਾ- ਮਿਸਰ ਵਿਚ ਕਾਪਟਿਕ ਮਠ ਵੱਲ ਜਾ ਰਹੀ ਇਕ ਯਾਤਰੀ ਬੱਸ ‘ਤੇ ਹਮਲਾ ਕਰ ਦਿੱਤਾ ਗਿਆ, ਜਿਸ ਵਿਚ 7 ਲੋਕਾਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 14 ਲੋਕ ਜ਼ਖਮੀ ਹੋ ਗਏ। ਨਿਊਜ਼ ਏਜੰਸੀ ਮੁਤਾਬਕ ਖੇਤਰ ਦੇ ਬਿਸ਼ਪ ਨੇ ਦੱਸਿਆ ਕਿ ਉਨ੍ਹਾਂ ਦੀ ਬੱਸ ‘ਤੇ ਇਕ ਹਥਿਆਰਬੰਦ ਵਿਅਕਤੀ ਨੇ ਹਮਲਾ ਕਰ ਦਿੱਤਾ, ਜਿਸ ਨਾਲ ਘੱਟੋ-ਘੱਟ 7 ਲੋਕ ਮਾਰੇ ਗਏ। ਇਕ ਸੁਰੱਖਿਆ ਅਧਿਕਾਰੀ ਨੇ ਮਿਨੀਆ ਦੇ ਮੱਧ ਸੂਬੇ ਵਿਚ ਹਮਲੇ ਦੀ ਪੁਸ਼ਟੀ ਕੀਤੀ।

ਦੱਸ ਦਈਏ ਕਿ ਮਿਸਰ ਵਿਚ ਇਸਾਈਆਂ ਨੂੰ ਅੱਤਵਾਦੀਆਂ ਵਲੋਂ ਨਿਸ਼ਾਨਾ ਬਣਾਉਣ ਦੀਆਂ ਘਟਨਾਵਾਂ ਆਮ ਵਾਪਰਦੀਆਂ ਰਹਿੰਦੀਆਂ ਹਨ। ਪਿਛਲੇ ਮਹੀਨੇ ਹੀ ਮਿਸਰ ਦੀ ਇਕ ਅਦਾਲਤ ਨੇ ਚਰਚਾਂ ‘ਤੇ ਲੜੀਵਾਰ ਆਤਮਘਾਤੀ ਹਮਲਿਆਂ ਨੂੰ ਲੈ ਕੇ ਵੀਰਵਾਰ ਨੂੰ 17 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਖੁਦ ਨੂੰ ਇਸਲਾਮਿਕ ਸਟੇਟ ਦੱਸਣ ਵਾਲੇ ਅੱਤਵਾਦੀ ਸੰਗਠਨ ਆਈ.ਐਸ. ਨੇ ਦਰਜਨਾਂ ਲੋਕਾਂ ਦੀ ਜਾਨ ਲੈਣ ਵਾਲੇ ਇਨ੍ਹਾਂ ਆਤਮਘਾਤੀ ਹਮਲਿਆਂ ਦੀ ਜ਼ਿੰਮੇਵਾਰੀ ਲਈ ਸੀ। ਨਿਆਇਕ ਅਤੇ ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਹੋਰ 19 ਲੋਕਾਂ ਨੂੰ ਉਮਰਕੈਦ ਅਤੇ 10 ਨੂੰ 10-15 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ।

ਕਾਹਿਰਾ ਅਲੈਕਜ਼ੇਂਡ੍ਰੀਆ ਅਤੇ ਟੰਟਾ ਦੀ ਨਾਇਲ ਡੇਲਟਾ ਸਿਟੀ ਵਿਚ 2016 ਅਤੇ 2017 ਦੌਰਾਨ ਇਸਾਈਆਂ ਨੂੰ ਨਿਸ਼ਾਨਾ ਬਣਾ ਕੇ ਆਤਮਘਾਤੀ ਹਮਲੇ ਕੀਤੇ ਗਏ ਸਨ। ਇਨ੍ਹਾਂ ਹਮਲਿਆੰ ਵਿਚ 74 ਲੋਕਾਂ ਦੀ ਜਾਨ ਗਈ ਸੀ। ਸੁੰਨੀ ਵੱਧ ਗਿਣਤੀ ਮਿਸਰ ਵਿਚ ਇਸਾਈ ਤਕਰੀਬਨ 10 ਫੀਸਦੀ ਹਨ।

Facebook Comment
Project by : XtremeStudioz