Close
Menu

ਮਿਸਰ ’ਚ ਮੁਸਲਿਮ ਬ੍ਰਦਰਹੁੱਡ ਦੇ ਮੁਖੀ ਸਣੇ 21 ਕਾਰਕੁਨਾਂ ਨੂੰ ਮੌਤ ਦੀ ਸਜ਼ਾ

-- 20 March,2015

ਕਹਿਰਾ, ਮਿਸਰ ਵਿੱਚ ਇਸਲਾਮਿਕ ਬ੍ਰਦਰਹੁੱਡ ਨੂੰ ਉਦੋਂ ਵੱਡਾ ਧੱਕਾ ਲੱਗਾ ਜਦੋਂ ਅਦਾਲਤ ਨੇ ਇਸ ਦੇ ਮੁਖੀ ਮੁਹੰਮਦ ਬੱਡੀ ਤੇ 21 ਹੋਰ ਮੈਂਬਰਾਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ। ਬੱਡੀ ਅਤੇ 13 ਹੋਰਨਾਂ ਵਿਰੁੱਧ ਮਿਸਰ ਵਿੱਚ ਹਿੰਸਾ ਫੈਲਾਉਣ ਅਤੇ ਦੰਗੇ ਫਸਾਦ ਕਰਵਾਉਣ ਲਈ ਆਪਣੇ ਹਮਾਇਤੀਆਂ ਦੀ ਅਗਵਾਈ ਕਰਨ ਲਈ ‘ਅਪਰੇਸ਼ਨ ਰੂਮ’ ਸਥਾਪਿਤ ਕਰਨ ਦਾ ਦੋਸ਼ ਸੀ। ਇਨ੍ਹਾਂ ਵਿਰੁੱਧ ਸਰਕਾਰੀ ਸੰਪਤੀ, ਪੁਲੀਸ ਸਟੇਸ਼ਨਾਂ ਅਤੇ ਚਰਚਾਂ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ ਵੀ ਲਾਇਆ ਗਿਆ।
ਅਦਾਲਤ ਵੱਲੋਂ ‘ਮੁਸਲਿਮ ਬ੍ਰਦਰਹੁੱਡ’ ਦੇ ਇਸ ਕੇਸ ਵਿੱਚ ਹੋਰ ਜਿਹੜੇ ਆਗੂ ਦੋਸ਼ੀ ਗਰਦਾਨੇ ਹਨ, ਉਨ੍ਹਾਂ ਵਿੱਚ ਇਸ ਪਾਬੰਦੀਸ਼ੁਦਾ ਜਥੇਬੰਦੀ ਦੇ ਆਗੂ ਮਹਿਮੂਦ ਗੋਜ਼ਲਾਨ, ਸਾਦ ਅਲ ਹੋਸਨੀ, ਸਾਲਾਹ ਸੁਲਤਾਨ ਅਤੇ ਫਤਹਿ ਸ਼ੇਹਾਬ ਸ਼ਾਮਲ ਹਨ।
ਇਸ ਕੇਸ ਵਿੱਚ ਕਹਿਰਾ ਦੀ ਫੌਜਦਾਰੀ ਅਦਾਲਤ ਨੇ ਬਾਕੀ ਦੋਸ਼ੀਆਂ, ਜਿਨ੍ਹਾਂ ਵਿੱਚ ਮੁਹੰਮਦ ਸੁਲਤਾਨ, ਜੇਹਾਦ ਹੱਦਾਦ, ਖੈਰਾਤ ਅਲ ਸ਼ੇਤਰ ਅਤੇ ਗਮਲ ਅਲਯਮਾਨੀ ਨੂੰ 11 ਅਪਰੈਲ ਨੂੰ ਸਜ਼ਾ ਸੁਣਾਈ ਜਾਵੇਗੀ।
ਮਿਸਰ ਦੇ ਕਾਨੂੰਨ ਮੁਤਾਬਕ ਉੱਥੋਂ ਦੇ ਮੁੱਖ ਧਾਰਮਿਕ ਆਗੂ ਮੁੱਖ ਮੁਫਤੀ ਨੂੰ ਮੌਤ ਦੀਆਂ ਸਜ਼ਾਵਾਂ ਉੱਤੇ ਵਿਚਾਰ ਕਰਨ ਦਾ ਅਧਿਕਾਰ ਹੈ ਪਰ ਅਦਾਲਤ ਉਸ ਤੋਂ ਬਾਅਦ ਅੰਤਿਮ ਫੈਸਲਾ ਦੇ ਸਕਦੀ ਹੈ ਤੇ ਦੋਸ਼ੀ ਉਸ ਵਿਰੁੱਧ ਅਪੀਲ ਕਰ ਸਕਦਾ ਹੈ। ਇਹ ਜ਼ਿਕਰਯੋਗ ਹੈ ਕਿ ਮੁਸਲਿਮ ਬ੍ਰਦਰਹੁੱਡ ਦੇ ਮੁਖੀ ਬੱਡੀ ਨੂੰ ਨਾਸਰ ਸ਼ਹਿਰ ਤੋਂ 20 ਅਗਸਤ 2013 ਨੂੰ ਗ੍ਰਿਫਤਾਰ ਕੀਤਾ ਗਿਆ ਸੀ।

Facebook Comment
Project by : XtremeStudioz