Close
Menu

ਮਿਸਰ ਦੇ ਗੱਦੀਉਂ ਲਾਹੇ ਰਾਸ਼ਟਰਪਤੀ ਮੁਰਸੀ ਨੂੰ 20 ਸਾਲ ਕੈਦ

-- 22 April,2015

ਕਾਹਿਰਾ, ਮਿਸਰ ਦੇ ਗੱਦੀਉਂ ਲਾਹੇ ਗੲੇ ਕੱਟੜ ੲਿਸਲਾਮਪ੍ਰਸਤ ਸਦਰ ਮੁਹੰਮਦ ਮੁਰਸੀ ਨੂੰ ਅਾਪਣੀ ਹਕੂਮਤ ਦੌਰਾਨ ਮੁਜ਼ਾਹਰਾਕਾਰੀਅਾਂ ਦਾ ਕਤਲ ਕਰਨ ਬਦਲੇ ਮੁਲਕ ਦੀ ੲਿਕ ਅਦਾਲਤ ਨੇ 20 ਸਾਲ ਕੈਦ ਦੀ ਸਜ਼ਾ ਸੁਣਾੲੀ ਹੈ। ੲਿਹ ਮੁਲਕ ਦੇ ਪਹਿਲੇ ਚੁਣੇ ਹੋੲੇ   ਅਾਗੂ ਖ਼ਿਲਾਫ਼ ਅਦਾਲਤ ਦਾ ਪਹਿਲਾ ਫ਼ੈਸਲਾ ਹੈ।
ੲਿਸ ਮੁਕੱਦਮੇ ਵਿੱਚ 63 ਸਾਲਾ ਮੁਰਸੀ ਸਣੇ ਮੁਸਲਿਮ ਬਰਦਰਹੁੱਡ ਦੇ ਕੁੱਲ 13 ਅਾਗੂਅਾਂ ਨੂੰ ੲਿਹ ਸਜ਼ਾ ਸੁਣਾੲੀ ਗੲੀ ਹੈ। ਸਜ਼ਾ ਸੁਣਾੲੇ ਜਾਣ ਸਮੇਂ ਸਾਰੇ ਦੋਸ਼ੀ ੲਿਥੇ ਕੌਮੀ ਪੁਲੀਸ ਅਕੈਡਮੀ ਵਿੱਚ ਬਣਾੲੀ ਗੲੀ ਖ਼ਾਸ ਅਦਾਲਤ ਵਿੱਚ ਸ਼ੀਸ਼ੇ ਦੇ ੲਿਕ ਅਾਵਾਜ਼-ਬੰਦ ਪਿੰਜਰੇ ਵਿੱਚ ਖੜੋਤੇ ਸਨ। ਸਜ਼ਾ ਸੁਣਾਉਂਦਿਅਾਂ ਜੱਜ ਅਹਿਮਦ ਯੂਸਫ਼ ਨੇ ੳੁਨ੍ਹਾਂ ਤੋਂ ਕਤਲ ਦੇ ਦੋਸ਼ ਹਟਾ ਲੲੇ ਅਤੇ ਕਿਹਾ ਕਿ ੳੁਨ੍ਹਾਂ ਨੂੰ ੲਿਹ ਸਜ਼ਾ ੲਿਸ ਕੇਸ ਵਿੱਚ ‘ਤਾਕਤ ਦੀ ਦੁਰਵਰਤੋਂ’ ਅਤੇ ਲੋਕਾਂ ਨੂੰ ਨਾਜਾੲਿਜ਼ ਢੰਗ ਨਾਲ ਬੰਦੀ ਬਣਾ ਕੇ ਰੱਖਣ ਬਦਲੇ ਸੁਣਾੲੀ     ਗੲੀ ਹੈ।
ਮੁਰਸੀ ਨੂੰ ਜੁਲਾੲੀ 2013 ਵਿੱਚ ਫ਼ੌਜ ਨੇ ੳੁਦੋਂ ਗੱਦੀ ਤੋਂ ਲਾਹ ਦਿੱਤਾ ਸੀ ਜਦੋਂ ਮੁਲਕ ਵਿੱਚ ੳੁਸ ਖ਼ਿਲਾਫ਼ ਵੱਡੇ ਪੱਧਰ ੳੁਤੇ ਮੁਜ਼ਾਹਰੇ ਹੋੲੇ ਸਨ। ਦੋਸ਼ੀਅਾਂ ੳੁਤੇ ਪੁਰਅਮਨ ਮੁਜ਼ਾਹਰਾਕਾਰੀਅਾਂ ਨੂੰ ਜਾਨੋਂ ਮਾਰਨ, ਹਥਿਅਾਰਾਂ ਦਾ ੲਿਸਤੇਮਾਲ ਕਰਨ ਅਤੇ ਹਿੰਸਾ ਫੈਲਾੳੁਣ ਵਰਗੇ ਦੋਸ਼ ਸਨ।
ੲਿਹ ਮੁਰਸੀ ਅਤੇ ਬਾਕੀ ਮੁਜਰਮਾਂ ਖ਼ਿਲਾਫ਼ ੲਿਸ ਕੇਸ ਵਿੱਚ ਪਹਿਲਾ ਅਤੇ ਅਾਖ਼ਰੀ ਫ਼ੈਸਲਾ ਹੈ, ਜੋ ੲਿਸ ਵੇਲੇ ਜੇਲ੍ਹ ਵਿੱਚ ਬੰਦ ਹਨ। ‘ਅਲ-ਜਜ਼ੀਰਾ’ ਚੈਨਲ ਮੁਤਾਬਕ ੳੁਸ ੳੁਤੇ ਦੇਸ਼ਧਰੋਹ, ਜੇਲ੍ਹ ਵਿੱਚੋਂ ਭੱਜਣ ਅਤੇ ਅਦਾਲਤਾਂ ਦੀ ਬੇਹੁਮਤੀ ਦੇ ਦੋਸ਼ ਵੀ ਹਨ।
ੳੁਹ 2011 ਵਿੱਚ ਮੁਲਕ ’ਚ ਲੰਬੇ ਸਮੇਂ ਤੋਂ ਹਕੂਮਤ ਕਰ ਰਹੇ ਹੋਸਨੀ ਮੁਬਾਰਕ ਖ਼ਿਲਾਫ਼ ਲੋਕ ਵਿਰੋਧ ਭੜਕਣ ਤੋਂ ਬਾਅਦ ਸੱਤਾ ਵਿੱਚ ਅਾੲਿਅਾ ਸੀ।

Facebook Comment
Project by : XtremeStudioz