Close
Menu

ਮਿਸਰ ਪਹੁੰਚੀ ਸੁਸ਼ਮਾ ਸਵਰਾਜ, ਕਈ ਅਹਿਮ ਸਮਝੌਤੇ ਹੋਣ ਦੀ ਉਮੀਦ

-- 24 August,2015

ਕਾਹਿਰਾ, 24 ਅਗਸਤ  – ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੋ ਦੇਸ਼ਾਂ ਦੀ ਯਾਤਰਾ ਦੇ ਪਹਿਲੇ ਪੜਾਅ ‘ਚ ਇੱਥੇ ਪਹੁੰਚੇ ਜਿੱਥੇ ਉਹ ਦੁਪੱਖੀ ਸੰਬੰਧਾਂ ਤੇ ਖ਼ਾਸ ਕਰ ਵਪਾਰ ਨੂੰ ਮਜ਼ਬੂਤ ਕਰਨ ‘ਤੇ ਜ਼ੋਰ ਦੇਣਗੇ। ਮਿਸਰ ਦੀ ਰਾਜਧਾਨੀ ਕਾਹਿਰਾ ਦੇ ਦੌਰੇ ‘ਚ ਉਹ ਮਿਸਰ ਦੇ ਰਾਸ਼ਟਰਪਤੀ ਅਬਦੇਲ ਫ਼ਤਿਹ ਅਲਸਿਸੀ ਨਾਲ ਮੁਲਾਕਾਤ ਕਰਨਗੇ। ਉਹ ਆਪਣੇ ਹਮਰੁਤਬਾ ਹਸਨ ਸ਼ੌਕਰੀ ਨਾਲ ਵੀ ਦੁਪੱਖੀ ਗੱਲ ਬਾਤ ਕਰਨਗੇ ਤੇ ਅਰਬ ਦੇਸ਼ਾਂ ਦੇ ਲੀਗ ਦੇ ਜਨਰਲ ਸਕੱਤਰ ਨਾਬਿਲ ਅਲਅਰਬੀ ਤੋਂ ਇਲਾਵਾ ਹੋਰਾਂ ਨਾਲ ਵੀ ਮੁਲਾਕਾਤ ਕਰਨਗੇ।

Facebook Comment
Project by : XtremeStudioz