Close
Menu

ਮਿਸੀ ਦੇ ‘ਛੱਕੇ’ ਨਾਲ ਅਮਰੀਕਾ ਚੈਂਪੀਅਨ

-- 05 August,2013

oly_g_missy99_cr_600

ਬਾਰਸੀਲੋਨਾ—5 ਅਗਸਤ (ਦੇਸ ਪ੍ਰਦੇਸ ਟਾਈਮਜ਼)-ਤੈਰਾਕੀ ਦੀ ਨਵੀਂ ਸਨਸਨੀ ਮਿਸੀ ਫ੍ਰੈਂਕਲਿਨ ਨੇ ਵਿਸ਼ਵ ਚੈਂਪੀਅਨਸ਼ਿਪ ਦੇ ਆਖਰੀ ਦਿਨ ਛੇਵਾਂ ਸੋਨ ਤਮਗਾ ਜਿੱਤਣ ਦੇ ਨਾਲ ਹੀ ਪ੍ਰਤੀਯੋਗਿਤਾ ਦੇ ਇਕ ਸੈਸ਼ਨ ਵਿਚ ਸਭ ਤੋਂ ਵੱਧ ਸੋਨ ਤਮਗੇ ਜਿੱਤਣ ਵਾਲੀ ਮਹਿਲਾ ਤੈਰਾਕ ਬਣਨ ਦਾ ਮਾਣ ਹਾਸਲ ਕਰ ਲਿਆ ਤੇ ਉਸ ਦੀ ਇਸ ਕਾਮਯਾਬੀ ‘ਤੇ ਸਵਾਰ ਅਮਰੀਕਾ ਨੇ ਤਮਗਾ ਅੰਕ ਸੂਚੀ ਵਿਚ ਆਪਣੀ ਬਾਦਸ਼ਾਹਤ ਕਾਇਮ ਕਰ ਲਈ।
ਅਮਰੀਕਾ 15 ਸੋਨੇ, 10 ਚਾਂਦੀ ਤੇ 9 ਕਾਂਸੀ ਸਮੇਤ ਕੁਲ 34 ਤਮਗੇ ਜਿੱਤ ਕੇ ਚੋਟੀ ‘ਤੇ ਰਿਹਾ। ਚੀਨ ਨੇ 14 ਸੋਨੇ, 8 ਚਾਂਦੀ ਤੇ 4 ਕਾਂਸੀ ਸਮੇਤ ਕੁਲ 26 ਤਮਗੇ ਜਿੱਤ ਕੇ ਦੂਸਰਾ ਸਥਾਨ ਹਾਸਲ ਕੀਤਾ। ਰੂਸ 9 ਸੋਨੇ, 6 ਚਾਂਦੀ ਤੇ 4 ਕਾਂਸੀ ਸਮੇਤ ਕੁਲ 19 ਤਮਗੇ ਜਿੱਤ ਕੇ ਤੀਸਰੇ ਸਥਾਨ ‘ਤੇ ਰਿਹਾ।
ਮਿਸੀ ਮੋਟਰਸ ਦੇ ਨਾਂ ਨਾਲ ਮਸ਼ਹੂਰ 18 ਸਾਲਮਿਸੀ ਨੇ ਮੇਡਲੇ ਰਿਲੇ ਵਿਚ ਆਪਣਾ ਛੇਵੇਂ ਸੋਨ ਤਮਗਾ ਜਿੱਤਿਆ। ਉਸ ਨੇ ਇਸ ਤੋਂ ਪਹਿਲਾਂ 100 ਮੀਟਰ ਤੇ 200 ਮੀਟਰ ਬੈਕਸਟ੍ਰੋਕ, 200 ਮੀਟਰ ਫ੍ਰੀਸਟਾਈਲ ਤੇ ਚਾਰ ਗੁਣਾ 100 ਤੇ ਚਾਰ ਗੁਣਾ 200 ਮੀਟਰ ਫ੍ਰੀਸਟਾਈਲ ਵਿਚ ਸੋਨੇ ਦੇ ਤਮਗੇ ਹਾਸਲ ਕੀਤੇ।
ਇਸ ਦੇ ਨਾਲ ਹੀ ਉਹ ਵਿਸ਼ਵ ਚੈਂਪੀਅਨਸ਼ਿਪ ਦੇ ਇਕ ਹੀ ਸੈਸ਼ਨ ਵਿਚ ਛੇ ਸੋਨ ਤਮਗੇ ਜਿੱਤਣ ਵਾਲੀ ਦੁਨੀਆ ਦੀ ਪਹਿਲੀ ਮਹਿਲਾ ਤੈਰਾਕ ਬਣ ਗਈ। ਇਸ ਤੋਂ ਪਹਿਲਾਂ ਉਸ ਦੀ ਹਮਵਤਨ ਟ੍ਰੇਸੀ ਕਾਲਕਿੰਸ ਤੇ ਆਸਟ੍ਰੇਲੀਆ ਦੀ ਲਿਬੀ ਟ੍ਰਿਕੇਟ ਨੇ 5-5 ਸੋਨ ਤਮਗੇ ਜਿੱਤੇ ਸਨ।
ਇਕ ਹੀ ਵੱਡੇ ਟੂਰਨਾਮੈਂਟ ਵਿਚ ਛੇ ਸੋਨ ਤਮਗੇ ਜਿੱਤਣ ਵਾਲੀ ਦੂਸਰੀ ਮਹਿਲਾ ਤੈਰਾਕ ਜਰਮਨੀ ਦੀ ਕ੍ਰਿਸਟੀਨ ਓਟੋ ਹੈ ਜਿਸ ਨੇ 1988 ਦੇ ਸੋਲ ਓਲੰਪਿਕ ਵਿਚ ਇਹ ਉਪਲੱਬਧੀ ਹਾਸਲ ਕੀਤੀ ਸੀ।  ਮਿਸੀ ਨੇ ਇਸਦੇ ਨਾਲ ਹੀ ਸਭ ਤੋਂ ਵੱਧ ਸੋਨ ਤਮਗੇ ਜਿੱਤਣ ਦੀ ਟ੍ਰੇਸੀ ਦੇ ਰਿਕਾਰਡ ਦੀ ਬਰਾਬਰੀ ਵੀ ਕਰ ਲਈ। ਉਸ ਨੇ ਪਿਛਲੇ ਸੈਸਨ ਵਿਚ ਤਿੰਨ ਸੋਨ ਤਮਗੇ ਜਿੱਤੇ ਸਨ ਤੇ ਨਾਲ ਹੀ ਉਸਦੇ ਨਾਂ ਚਾਰ ਓਲੰਪਿਕ ਖਿਤਾਬ ਵੀ ਹਨ।

Facebook Comment
Project by : XtremeStudioz