Close
Menu

ਮਿਸ ਯੂਨੀਵਰਸ 2017 ਮੁਕਾਬਲੇਬਾਜ਼ੀ ‘ਚ ਜੱਜ ਬਣੇਗੀ ਸੁਸ਼ਮਿਤਾ ਸੇਨ

-- 22 January,2017

ਮੁੰਬਈ— ਸਾਬਕਾ ਮਿਸ ਯੂਨੀਵਰਸ ਸੁਸ਼ਮਿਤਾ ਸੇਨ ਨੇ ਪੁਸ਼ਟੀ ਕੀਤੀ ਹੈ ਕਿ, ਉਹ ਸੁੰਦਰਤਾ ਮੁਕਾਬਲੇਬਾਜ਼ੀ ਦੇ 65ਵੇਂ ਸੈਸ਼ਨ ਦੇ ਜੱਜਾਂ ਦੇ ਪੈਨਲ ‘ਚ ਸ਼ਾਮਲ ਹੈ। ਮਾਡਲ ਤੋਂ ਅਦਾਕਾਰਾ ਬਣਨ ਵਾਲੀ 41 ਸਾਲਾ ਸੁਸ਼ਮਿਤਾ ਨੂੰ 1994 ‘ਚ ਮਨੀਲਾ ‘ਚ ਮਿਸ ਯੂਨੀਵਰਸ ਦਾ ਖਿਤਾਬ ਮਿਲਿਆ ਸੀ ਅਤੇ ਉਨ੍ਹਾਂ ਦੱਸਿਆ ਕਿ, ”ਮੈਂ 23 ਸਾਲ ਬਾਅਦ ਮੁਕਾਬਲੇਬਾਜ਼ੀ ‘ਚ ਵਾਪਸ ਆਉਣ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਾਂ। ਸੁਸ਼ਮਿਤਾ ਨੇ ਇੰਸਟਾਗ੍ਰਾਮ ‘ਤੇ ਲਿਖਿਆ ਕਿ, ਦਿਲ ਧੜਕਣ ਲਈ ਤਿਆਰ ਹੈ। ਮੈਂ ਕਾਫੀ ਉਤਸ਼ਾਹਿਤ, ਭਾਵੁਕ ਅਤੇ ਫਿਲੀਪੀਨਜ਼ ‘ਚ 23 ਸਾਲਾਂ ਬਾਅਦ ਵਾਪਸੀ ਦੇ ਇੰਤਜ਼ਾਰ ‘ਚ ਹਾਂ।”

Facebook Comment
Project by : XtremeStudioz