Close
Menu

ਮੀਂਹ ਦੀ ਭੇਟ ਚੜ੍ਹਿਆ ਭਾਰਤ-ਸ਼੍ਰੀਲੰਕਾ ਵਨ ਡੇ

-- 05 August,2013

images

ਦਾਂਬੁਲਾ -5 ਅਗਸਤ (ਦੇਸ ਪ੍ਰਦੇਸ ਟਾਈਮਜ਼)- ਕਪਤਾਨ ਵਿਜੇ ਜੋਲ ਦੀ ਅਗਵਾਈ ‘ਚ  ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਵੱਡਾ ਸਕੋਰ ਖੜ੍ਹਾ ਕਰਨ ਵਾਲੇ ਭਾਰਤ ਦੀਆਂ ਅੱਜ ਇਥੇ ਸ਼੍ਰੀਲੰਕਾ ਵਿਰੁੱਧ ਪਹਿਲੇ ਯੁਵਾ ਅੰਡਰ-19 ਇਕ ਦਿਨਾ ਕ੍ਰਿਕਟ ਮੈਚ ‘ਚ ਜਿੱਤ ਦੀਆਂ ਉਮੀਦਾਂ ‘ਤੇ ਮੀਂਹ ਨੇ ਪਾਣੀ ਫੇਰ ਦਿੱਤਾ ਅਤੇ ਮੈਚ ਬਿਨਾਂ ਨਤੀਜੇ ਦੇ ਖਤਮ ਹੋਇਆ। ਜੋਲ ਨੇ ਆਪਣੀ ਸ਼ਾਨਦਾਰ ਫਾਰਮ ਜਾਰੀ ਰੱਖੀ ਅਤੇ 76 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਸਲਾਮੀ ਬੱਲੇਬਾਜ਼ ਅੰਕੁਸ਼ ਬੈਂਸ ਨੇ 59, ਸੰਜੂ ਸੈਮਸਨ ਨੇ 58, ਰਿੱਕੀ ਭੁਈ ਨੇ 49 ਅਤੇ ਦੀਪਕ ਹੁੱਡਾ ਨੇ 31 ਦੌੜਾਂ ਬਣਾਈਆਂ ਜਿਸ ਨਾਲ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ‘ਤੇ ਤੈਅ 50 ਓਵਰਾਂ ‘ਚ 5 ਵਿਕਟਾਂ ‘ਤੇ 301 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ। ਇਸ ਤੋਂ ਬਾਅਦ ਸ਼੍ਰੀਲੰਕਾਂ ਨੇ ਜਦ 14.1 ਓਵਰ ‘ਚ ਇਕ ਵਿਕਟ ‘ਤੇ 63 ਦੌੜਾਂ ਬਣਾਈਆਂ ਉਦੋਂ ਬਾਰਿਸ਼ ਆ ਗਈ। ਇਸ ਤੋਂ ਬਾਅਦ ਅੱਗੇ ਦੀ ਖੇਡ ਨਹੀਂ ਹੋ ਸਕੀ ਤੇ ਮੈਚ ਬਿਨਾਂ ਨਤੀਜੇ ਦੇ ਖਤਮ ਐਲਾਨ ਕਰ ਦਿੱਤਾ ਗਿਆ। ਦੋਵਾਂ ਟੀਮਾਂ ਵਿਚਾਲੇ ਦੂਜਾ ਮੈਚ 6 ਅਗਸਤ ਨੂੰ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ ਦੋਵਾਂ ਵਿਚਾਲੇ ਦੋ ਯੁਵਾ ਟੈਸਟ ਮੈਚਾਂ ਦੀ ਲੜੀ 0-0 ਨਾਲ ਡਰਾਅ ਰਹੀ ਸੀ।

Facebook Comment
Project by : XtremeStudioz