Close
Menu

ਮੀਕਾ ਦੇ ਗੀਤਾਂ ‘ਤੇ ਝੂਮ ਉਠਿਆ ਕਰਾਚੀ

-- 01 November,2013

ਕਰਾਚੀ – ਬਾਲੀਵੁੱਡ ਗਾਇਕ ਮੀਕਾ ਸਿੰਘ ਨੇ ਇਥੇ ਇਤਿਹਾਸਕ ਮੋਹੱਤਾ ਪੈਲੇਸ ਵਿਚ ਕਈ ਲੋਕਪ੍ਰਿਯ ਬਾਲੀਵੁੱਡ ਗੀਤ ਗਾਏ, ਜਿਨ੍ਹਾਂ ਨੂੰ ਸੁਣ ਕੇ ਪਾਕਿਸਤਾਨੀ ਦਰਸ਼ਕ ਝੂਮ ਉੱਠੇ। ਕਰਾਚੀ ਸ਼ਹਿਰ ਵਿਚ ਉਸਦੇ ਪਹਿਲੇ ਸ਼ੋਅ ਵਿਚ ਮੀਕਾ ਨੇ ‘ਮੌਜਾਂ ਹੀ ਮੌਜਾਂ’ ਅਤੇ ‘ਚਿੰਤਾ ਤਾਂ ਚਿਤਾ ਚਿਤਾ’ ਵਰਗੇ ਕਈ ਗਾਣੇ ਗਾ ਕੇ ਆਪਣੇ ਪ੍ਰਸ਼ੰਸਕਾਂ ਦਾ ਮਨ ਮੋਹ ਲਿਆ। ਕਰਾਚੀ ਵਿਚ ਕੀ ਬੱਚੇ ਅਤੇ ਕੀ ਬੁੱਢੇ, ਹਰੇਕ ਉਮਰ ਦੇ ਲੋਕ ਪ੍ਰੋਗਰਾਮ ਵਿਚ ਸ਼ਾਮਲ ਹੋਏ। ਬੁੱਧਵਾਰ ਦੀ ਰਾਤ ਨੂੰ ਆਪਣੇ ਪ੍ਰੋਗਰਾਮ ਤੋਂ ਬਾਅਦ ਮੀਕਾ ਨੇ ਕਿਹਾ ਕਿ ਜਦੋਂ ਮੈਂ ਕਰਾਚੀ ਆਉਣ ਦੀ ਤਿਆਰੀ ਕਰ ਰਿਹਾ ਸੀ ਤਾਂ ਕੁਝ ਸ਼ੱਕ ਮਨ ਵਿਚ ਸਨ। ਮੈਨੂੰ ਪਾਕਿਸਤਾਨ ਨਾ  ਜਾਣ ਦੀ ਸਲਾਹ ਦਿੱਤੀ ਗਈ ਪਰ ਅੱਜ ਰਾਤ ਜਿਸ ਤਰ੍ਹਾਂ ਨਾਲ ਤੁਸੀਂ ਮੇਰਾ ਸੁਆਗਤ ਕੀਤਾ, ਉਹ ਇਕ ਯਾਦਗਾਰੀ ਦੌਰਾ ਬਣ ਗਿਆ ਹੈ।

Facebook Comment
Project by : XtremeStudioz