Close
Menu

ਮੀਡੀਅਾ ’ਤੇ ਨਜ਼ਰ ਰੱਖਣ ਲੲੀ ਢੁਕਵੀਂ ਜਥੇਬੰਦੀ ਬਣੇ: ਵੀ ਕੇ ਸਿੰਘ

-- 10 April,2015

ਨਵੀਂ ਦਿੱਲੀ, ਪਿਛਲੇ ਕੁਝ ਦਿਨਾਂ ’ਤੋਂ ਮੀਡੀਅਾ ਨਾਲ ਖਹਿਬਡ਼ਦੇ ਅਾ ਰਹੇ ਵਿਦੇਸ਼ ਰਾਜ ਮੰਤਰੀ ਵੀ ਕੇ ਸਿੰਘ ਨੇ ਅੱਜ ਪੱਤਰਕਾਰਾਂ ’ਤੇ ਨਜ਼ਰ ਰੱਖਣ ਲੲੀ ਮੀਡੀਅਾ ਰੈਗੁਲੇਟਰੀ ਜਥੇਬੰਦੀ ਬਣਾੳੁਣ ਦੀ ਵਕਾਲਤ ਕੀਤੀ ਹੈ। ਪੱਤਰਕਾਰਾਂ ਲਈ ਅਪਸ਼ਬਦ ਵਰਤੇ ਜਾਣ ਤੋਂ ਨਿਸ਼ਾਨੇ ’ਤੇ ਅਾੲੇ ਵੀਕੇ ਸਿੰਘ ਨੇ ਕਿਹਾ ਕਿ ੳੁਨ੍ਹਾਂ ’ਤੇ ਕੁਝ ਖਾਸ ਮੀਡੀਅਾ ਕਰਮੀਅਾਂ ਵੱਲੋਂ 2012 ਤੋਂ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ। ੳੁਨ੍ਹਾਂ ਕਿਹਾ ਕਿ ਕੲੀ ਬੇਤੁਕੀਅਾਂ ਖ਼ਬਰਾਂ ਨਾਲ ਭਾਰਤੀ ਥਲ ਸੈਨਾ ਦੀ ਸਾਖ਼ ’ਤੇ ਵੀ ਅਸਰ ਪਿਅਾ, ਜਿਸ ਦੀ ੳੁਹ ਯੂਪੀੲੇ ਸਰਕਾਰ ਸਮੇਂ ਅਗਵਾੲੀ ਕਰ ਰਹੇ ਸਨ।
ਪੱਤਰਕਾਰਾਂ ਦੇ ਕੰਮ ਦੀ ਜਵਾਬਦੇਹੀ ਨਾ ਹੋਣ ਦਾ ਦੋਸ਼ ਲਾੳੁਂਦਿਅਾਂ ੳੁਨ੍ਹਾਂ ਕਿਹਾ ਕਿ ਪੱਤਰਕਾਰ ਨਾ ਸਿਰਫ਼ ਬਚ ਕੇ ਨਿਕਲ ਜਾਂਦੇ ਹਨ ਸਗੋਂ ੳੁਹ ਗੁਮਰਾਹਕੁਨ ਪ੍ਰਚਾਰ ਕਰਨਾ ਜਾਰੀ ਰੱਖਦੇ ਹਨ। ਥਲ ਸੈਨਾ ਦੇ ਸਾਬਕਾ ਮੁਖੀ ਵੱਲੋਂ ਜਾਰੀ ਕੀਤੇ ਗੲੇ ਬਿਅਾਨ ’ਚ ਕਿਹਾ ਗਿਅਾ ਹੈ ਕਿ ਭਾਰਤ ਸਰਕਾਰ ਸ਼ਾੲਿਦ ੲਿਨ੍ਹਾਂ ਮੀਡੀਅਾ ਵਰਕਰਾਂ ਨਾਲ ੳੁਲਝਣਾ ਨਹੀਂ ਚਾਹੁੰਦੀ ਜਿਹਡ਼ੇ ਨੈਸ਼ਨਲ ਮੀਡੀਅਾ ਦੀ ਅਾਡ਼ ’ਚ ਬਚ ਜਾਂਦੇ ਹਨ।
ੳੁਨ੍ਹਾਂ ਕਿਹਾ ਕਿ ਹੁਣ ਸਮਾਂ ਅਾ ਗਿਅਾ ਹੈ ਕਿ ਮੀਡੀਅਾ ੲਿਸ ਮੁੱਦੇ ਨੂੰ ਗੰਭੀਰਤਾ ਨਾਲ ਲੲੇ ਅਤੇ ਅਜਿਹੀ ਜਥੇਬੰਦੀ ਬਣਾੲੇ ਜੋ ਤਾਕਤਵਰ ਹੋਵੇ। ਵਿਦੇਸ਼ ਰਾਜ ਮੰਤਰੀ ਨੇ ਕਿਹਾ ਕਿ ਜੇਕਰ ਅਜੇ ਵੀ ਕੋੲੀ ਕਦਮ ਨਾ ਚੁੱਕਿਅਾ ਗਿਅਾ ਤਾਂ ਸਮੱਸਿਅਾ ਹੱਥੋਂ ਬਾਹਰ ਹੋ ਜਾੲੇਗੀ। ਯਮਨ ’ਚੋਂ ਭਾਰਤੀਅਾਂ ਨੂੰ ਸੁਰੱਖਿਅਤ ਕੱਢੇ ਜਾਣ ਦੀ ਕਾਰਵਾੲੀ ਦਾ ਜਬੂਤੀ ’ਚ ਨਿਰੀਖਣ ਕਰ ਰਹੇ ਸ੍ਰੀ ਵੀਕੇ ਸਿੰਘ ਨੇ ਤਨਜ਼ ਕਸਦਿਅਾਂ ਖਾਨਾਜੰਗੀ ਵਾਲੇ ਮੁਲਕ ਦੇ ਅਾਪਰੇਸ਼ਨ ਦੀ ਪਾਕਿਸਤਾਨੀ ਮਿਸ਼ਨ ਦੇ ਦੌਰੇ ਨਾਲ ਤੁਲਨਾ ਕਰਦਿਅਾਂ ਕਿਹਾ ਕਿ ੲਿਹ ਕਾਰਵਾੲੀ ਅੈਨੀ ੳੁਤਸਾ਼ਹਜਨਕ ਨਹੀਂ ਸੀ

Facebook Comment
Project by : XtremeStudioz