Close
Menu

ਮੀਡੀਆ ‘ਤੇ ਭੜਕੀ ਕਮਲ ਹਸਨ ਦੀ ਛੋਟੀ ਬੇਟੀ, ਇੰਟਰਵਿਊ ਦੌਰਾਨ ਕੀਤਾ ਹੰਗਾਮਾ

-- 20 March,2017
ਮੁੰਬਈ— ਕਮਲ ਹਸਨ ਦੀ ਛੋਟੀ ਬੇਟੀ ਤੇ ਅਮਿਤਾਭ ਤੇ ਧਾਨੁਸ਼ ਸਟਾਰਰ ਸਟਾਰਰ ਫਿਲਮ ‘ਸ਼ਮਿਤਾਭ’ ‘ਚ ਨਜ਼ਰ ਆਈ ਬਾਲੀਵੁੱਡ ਅਭਿਨੇਤਰੀ ਅਕਸ਼ਰਾ ਹਸਨ ਦੀ ਅਗਾਮੀ ਫਿਲਮ ‘ਲਾਲੀ ਕੀ ਸ਼ਾਦੀ ਮੇਂ ਲੱਡੂ ਦੀਵਾਨਾ’ ਦੇ ਪ੍ਰਚਾਰ ਦੌਰਾਨ ਅਭਿਨੇਤਰੀ ਅਕਸ਼ਰਾ ਹਸਨ ਮੀਡੀਆ ‘ਤੇ ਭੜਕ ਉਠੀ। ਦੱਸਣਯੋਗ ਹੈ ਕਿ ਮੁੰਬਈ ਦੇ ਅੰਧੇਰੀ ਸਥਿਤ ਰਹੇਜਾ ਕਲਾਸਿਕ ‘ਚ ਅਭਿਨੇਤਰੀ ਅਕਸ਼ਰਾ ਹਸਨ ਦੀ ਅਗਾਮੀ ਫਿਲਮ ‘ਲਾਲੀ ਕੀ ਸ਼ਾਦੀ ਮੇਂ ਲੱਡੂ ਦੀਵਾਨਾ’ ਦਾ ਇਕ ਇੰਟਰਵਿਊ ਰੱਖਿਆ ਗਿਆ ਸੀ, ਜਿਹੜਾ ਕੁਝ ਕਾਰਨਾਂ ਕਰਕੇ ਆਪਣੇ ਤੈਅ ਸਮੇਂ ਤੋਂ ਜ਼ਿਆਦਾ ਦੇਰ ਤਕ ਚੱਲਿਆ।
ਬਾਲੀਵੁੱਡ ਦੇ ਸੀਨੀਅਰ ਡਿਸਟ੍ਰੀਬਿਊਟਰ ਸੰਨੀ ਖੰਨਾ ਤੇ ਅਕਸ਼ਰਾ ਹਸਨ ਨੂੰ ਇੰਟਰਵਿਊ ਸ਼ਾਮ 6 ਵਜੇ ਕਰਨ ਲਈ ਕਿਹਾ ਗਿਆ ਸੀ। ਹਾਲਾਂਕਿ 6 ਵਜੇ ਤੋਂ ਬਾਅਦ ਵੀ ਇਕ ਪੱਤਰਕਾਰ ਅਭਿਨੇਤਰੀ ਅਕਸ਼ਰਾ ਹਾਸਨ ਨਾਲ ਗੱਲ ਕਰਨ ਲਈ ਇੰਤਜ਼ਾਰ ਕਰ ਰਿਹਾ ਸੀ। ਇਸ ‘ਤੇ ਅਕਸ਼ਰਾ ਨੇ ਪੱਤਰਕਾਰ ਦੇ ਸਵਾਲਾਂ ਦਾ ਜਵਾਬ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ।
ਅਕਸ਼ਰਾ ਹਸਨ ਮੁਤਾਬਕ ਉਸ ਨੂੰ ਇਹ ਗੱਲ ਬਿਲਕੁਲ ਪਸੰਦ ਨਹੀਂ ਆਈ ਤੇ ਇਸ ਤੋਂ ਬਾਅਦ ਉਹ ਡਿਸਟ੍ਰੀਬਿਊਟਰ ਸੰਨੀ ਖੰਨਾ ਨਾਲ ਬਹਿਸ ਕਰਨ ਲੱਗ ਗਈ। ਝਗੜੇ ਨੂੰ ਵਧਦਾ ਦੇਖ ਪੱਤਰਕਾਰ ਨੇ ਅਕਸ਼ਰਾ ਹਸਨ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਕਿਸੇ ਦੀ ਵੀ ਸੁਣਨ ਨੂੰ ਤਿਆਰ ਨਹੀਂ ਹੋਈ।
ਸੂਤਰਾਂ ਦੀ ਮੰਨੀਏ ਤਾਂ ਪੱਤਰਕਾਰ ਵਲੋਂ ਸਮਝਾਉਣ ‘ਤੇ ਅਕਸ਼ਰਾ ਹੋਰ ਭੜਕ ਉਠੀ ਤੇ ਉਸ ਨੇ ਇਸ ‘ਤੇ ਪੱਤਰਕਾਰ ਨੂੰ ਉਲਟਾ ਜਵਾਬ ਦਿੱਤਾ। ਅਕਸ਼ਰਾ ਨੇ ਕਿਹਾ, ‘ਜਦੋਂ ਮੈਂ ਉਨ੍ਹਾਂ ਨਾਲ ਗੱਲ ਕਰ ਰਹੀ ਹਾਂ ਤਾਂ ਤੁਹਾਨੂੰ ਵਿਚ ਬੋਲਣ ਦੀ ਕੀ ਲੋੜ ਹੈ। ਉਂਝ ਵੀ ਮੈਂ ਮਿਸਟਰ ਖੰਨਾ ਨਾਲ ਗੱਲ ਕਰ ਰਹੀ ਹਾਂ, ਤੁਹਾਡੇ ਨਾਲ ਨਹੀਂ।’
Facebook Comment
Project by : XtremeStudioz