Close
Menu

ਮੀਡੀਆ ਤੇ ਸਿਆਸੀ ਪਾਰਟੀਆਂ ਫਿਰਕੂ ਘਟਨਾਵਾਂ ਨੂੰ ਸਿਆਸੀ ਰੰਗਤ ਦੇਣ ਤੋਂ ਗੁਰੇਜ਼ ਕਰਨ – ਪ੍ਰਧਾਨ ਮੰਤਰੀ

-- 24 September,2013

Manmohan3PTI

ਨਵੀਂ ਦਿੱਲੀ ,24 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਸਾਰੀਆਂ ਸਿਆਸੀ ਪਾਰਟੀਆਂ ਅਤੇ ਮੀਡੀਆ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਫਿਰਕੂ ਘਟਨਾ ਨੂੰ ਸਿਆਸੀ ਰੰਗਤ ਨਾ ਦੇਣ ਤੇ ਉਸ ਤੋਂ ਸਿਆਸੀ ਫਾਇਦਾ ਉਠਾਉਣ ਦਾ ਯਤਨ ਨਾ ਕਰਨ। ਅੱਜ ਨਵੀਂ ਦਿੱਲੀ ਵਿੱਚ ਕੌਮੀ ਏਕਤਾ ਪ੍ਰੀਸਦ ਦੀ 16ਵੀਂ ਬੈਠਕ ਨੂੰ ਸੰਬੋਧਨ ਕਰਦਿਆਂ ਉਨਾਂ੍ਹ ਨੇ ਹਾਲ ਵਿੱਚ ਹੀ ਫਿਰਕੂ ਘਟਨਾਵਾਂ ਵਿੱਚ ਹੋਏ ਵਾਧੇ ਤੇ ਚਿੰਤਾ ਦਾ ਪ੍ਰਗਵਾਟਾ ਕਰਦਿਆਂ ਅਜਿਹੀਆਂ ਘਟਨਾਵਾਂ ਨੂੰ ਸ਼ੁਰੂਆਤੀ ਤੌਰ ‘ਤੇ ਰੋਕੇ ਜਾਣ ਦੀ ਲੋੜ ਉਤੇ ਜ਼ੋਰ ਦਿੱਤਾ । ਪ੍ਰਧਾਨ ਮੰਤਰੀ ਨੇ ਕਿਹਾ ਕਿ ਵੱਖ ਵੱਖ ਸਮਾਜਿਕ ਧੜਿਆਂ ਦੇ ਮਿਲੇਜੁਲ ਤੇ ਸ਼ਹਿਣਸ਼ੀਲ ਸਮਾਜਿਕ ਢਾਂਚੇ ਨੂੰ ਬਣਾਏ ਰੱਖਣ ਲਈ ਹਰ ਸੰਭਵ ਕਦਮ ਚੁੱਕੇ ਜਾਣ ਦੀ ਲੋੜ ਹੈ। ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਕਦੇ ਕਦੇ ਰਾਸ਼ਟਰ ਵਿਰੋਧੀ ਅਨਸਰ ਵੱਖ ਵੱਖ ਫਿਰਕਿਆਂ ਵਿਚਾਲੇ ਛੋਟੇ ਮੋਟੇ ਮਤਭੇਦਾਂ ਨੂੰ ਵਧਾ ਕੇ ਉਸ ਦਾ ਫਾਇਦਾ ਉਠਾਉਣ ਵਿੱਚ ਕਾਮਯਾਬ ਹੋ ਜਾਂਦੇ ਹਨ ਤੇ ਇਹ ਰਾਸ਼ਟਰ ਵਿਰੋਧੀ ਤਾਕਤਾਂ ਸਾਡੇ ਲੋਕਰਾਜ਼ੀ ਢਾਂਚੇ ਲਈ ਇੱਕ ਵੱਡੀ ਚੁਣੌਤੀ ਹੈ ਤੇ ਸਰਕਾਰ ਉਨਾਂ੍ਹ ਦਾ ਸਖ਼ਤੀ ਨਾਲ ਮੁਕਾਬਲਾ ਕਰਨ ਦਾ ਦ੍ਰਿੜ ਇਰਾਦਾ ਰੱਖਦੀ ਹੈ। ਉਨਾਂ੍ਹ ਨੇ ਕਿਹਾ ਕਿ ਫਿਰਕੂ ਘਟਨਾਵਾਂ ਨੂੰ ਬਿਨਾਂ੍ਹ ਕੋਈ ਵਕਤ ਗੁਆਏ ਨਿਰਪੱਖ ਤੇ ਸਖ਼ਤ ਤਰੀਕੇ ਨਾਲ ਮੁਕਾਬਲਾ ਕਰਨਾ ਰਾਜਾਂ ਦੀ ਜ਼ਿੰਮੇਂਵਾਰੀ ਹੈ । ਉਨਾਂ੍ਹ ਨੇ ਕਿਹਾ ਕਿ ਸਥਾਨਕ ਪ੍ਰਸ਼ਾਸਨ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਛੋਟੀਆਂ ਵਾਰਦਾਤਾਂ ਵੱਡਾ ਰੂਪ ਅਖਤਿਆਰ ਨਾ ਕਰਨ ਤੇ ਫਿਰਕੂ ਹਿੰਸਾ ਲਈ ਜ਼ਿੰਮੇਂਵਾਰ ਅਨਸਰਾਂ ਨੂੰ ਜਲਦੀ ਤੋਂ ਜਲਦੀ ਸਜਾ ਵੀ ਮਿਲੇ। ਉਨਾਂ੍ਹ ਨੇ ਕਿਹਾ ਕਿ ਦੰਗਾ ਕਰਨ ਵਾਲੇ ਤੇ ਇਸ ਨੂੰ ਭੜ੍ਹਕਾਉਣ ਵਾਲਿਆਂ ਵਿਰੁੱਧ ਸਰਕਾਰ ਨੂੰ ਆਪਣੀ ਪੂਰੀ ਤਾਕਤ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਭਾਵੇਂ ਉਹ ਕਿੰਨੇ ਵੀ ਵੱਡੇ ਰੁਤਬੇ ਵਾਲੇ ਤਾਕਤਵਰ ਹੋਣ ਜਾਂ ਕਿਸੇ ਸਿਆਸੀ ਪਾਰਟੀ ਨਾਲ ਸਬੰਧ ਰੱਖਦੇ ਹੋਣ। ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਸਰਕਾਰ ਦੀ ਕਾਰਵਾਈ ਕਾਨੂੰਨ ਮੁਤਾਬਿਕ ਹੁੰਦੀ ਨਜ਼ਰ ਆਉਂਣੀ ਚਾਹੀਦੀ ਹੈ ਤਾਂ ਜੋ ਸਾਰੇ ਧਰਮਾਂ ਦੇ ਲੋਕਾਂ ਵਿੱਚ ਇਹ ਭਰੋਸਾ ਪੈਦਾ ਹੋ ਸਕੇ ਕਿ ਉਹ ਬਾਕੀ ਨਾਗਰਿਕਾਂ ਦੇ ਬਰਾਬਰ ਹਨ ਅਤੇ ਇੱਜ਼ਤ ਨਾਲ ਆਪਣੀ ਜ਼ਿੰਦਗੀ ਜੀ ਸਕਦੇ ਹਨ। ਉਨਾਂ੍ਹ ਕਿਹਾ ਕਿ ਸਰਕਾਰੀ ਅਧਿਕਾਰੀਆਂ ਨੂੰ ਸਪਸ਼ਟ ਤੌਰ ‘ਤੇ ਹਦਾਇਤ ਹੋਣੀ ਚਾਹੀਦੀ ਹੈ ਕਿ ਕੋਈ ਲਾਪ੍ਰਵਾਹੀ ਬਦਾਸਤ ਨਹੀਂ ਕੀਤੀ ਜਾਵੇਗੀ ਤੇ ਦੰਗੇ ਹੋਣ ਦੀ ਸੂਰਤ ਵਿੱਚ ਉਹ ਜਵਾਬਦੇਹ ਹੋਣਗੇ।  ਪ੍ਰਧਾਨ ਮੰਤਰੀ ਨੇ ਅਨੁਸੂਚਿਤ ਜਾਤੀਆਂ, ਜਨਜਾਤੀਆਂ ਤੇ ਕਮਜ਼ੋਰ ਤਬਕਿਆਂ ਵਿਰੁੱਧ ਹੋ ਰਹੇ ਅੱਤਿਆਚਾਰਾਂ ਉਤੇ ਵੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਇਨਾਂ੍ਹ ਨੂੰ ਰੋਕਣ ਲਈ ਸਖ਼ਤ ਕਾਰਵਾਈ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ ਤੇ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਅਨੁਸੂਚਿਤ ਜਾਤੀਆਂ ਤੇ ਜਨਜਾਤੀਆਂ ਦੇ ਵਿਰੁੱਧ 10 ਹਜ਼ਾਰ ਤੋਂ ਵਧੇਰੇ ਮਾਮਲੇ ਦਰਜ਼ ਕੀਤੇ ਗਏ ਹਨ। ਉਨਾਂ੍ਹ ਨੇ ਕਿਹਾ ਕਿ ਅੱਜ ਦੀ ਮੀਟਿੰਗ ਇਸ ਲਈ ਵੀ ਜ਼ਿਆਦਾ ਮਹੱਤਵ ਰੱਖਦੀ ਹੈ ਕਿ ਇਹ ਮੁਜੱਫ਼ਰ ਨਗਰ ਤੇ ਇਸ ਦੇ ਲਾਗਲੇ ਜ਼ਿਲ੍ਹਿਆਂ ਵਿੱਚ ਹੋਈ ਫਿਕਰੂ ਹਿੰਸਾ ਤੋਂ ਬਾਅਦ ਹੋ ਰਹੀ ਹੈ ਜਿਸ ਵਿੱਚ 50 ਤੋਂ ਵਧੇਰੇ ਕੀਮਤੀ ਜਾਨਾਂ ਗਈਆਂ ਹਨ ਤੇ ਲੱਖਾ ਕਰੋੜਾਂ ਰੁਪਏ ਦੀ ਜਾਇਦਾਦ ਨੂੰ ਨੁਕਸਾਨ ਪੁੱਜਾ ਹੈ। ਉਨਾਂ੍ਹ ਨੇ ਔਰਤਾਂ ਨਾਲ ਬਦਸਲੂਕੀ ਬਲਾਤਕਾਰ ਤੇ ਹਿੰਸਾ ਦੇ ਹੋਰਨਾਂ ਮਾਮਲਿਆਂ ਵਿੱਚ ਹੋ ਰਹੇ ਵਾਧੇ ਨੂੰ ਸ਼ਰਮਨਾਕ ਦੱਸਦੇ ਹੋਏ ਸ਼ਖਤ ਕਰਵਾਈ ਕਰਨ ਦੇ ਨਾਲ ਨਾਲ ਅਜਿਹੇ ਕਦਮ ਚੁੱਕਣ ਲਈ ਵੀ ਆਖਿਆ ਜਿਸ ਨਾਲ ਮਹਿਲਾਵਾਂ ਪ੍ਰਤੀ ਸਮਾਜਿਕ ਮਾਨਸਿਕਤਾ ਵਿੱਚ ਤਬਦੀਲੀ ਆਵੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਮਾਜਿਕ ਮੀਡੀਆ ਦਾ ਇੱਕ ਆਪਣਾ ਮਹੱਤਵ ਹੈ ਪਰ ਇਸ ਦੇ ਗਲਤ ਇਸਤੇਮਾਲ ਨੂੰ ਰੋਕਿਆ ਜਾਣਾ ਵੀ ਲਾਜ਼ਮੀ ਹੈ । ਉਨਾਂ੍ਹ ਆਸ ਪ੍ਰਗਟ ਕੀਤੀ ਕਿ ਅੱਜ ਦੀ ਇਸ ਮੀਟਿੰਗ ਵਿੱਚ ਉਪਰੋਕਤ ਮੁੱਦਿਆਂ ਨੂੰ ਸਾਕਾਰਾਤਮਿਕ ਢੰਗ ਨਾਲ ਸੁਲਝਾਉਣ ਵਾਸਤੇ ਚੰਗੇ ਸੁਝਾਅ ਸਾਹਮਣੇ ਆਉਣਗੇ।

ਇਸ ਮੌਕੇ ‘ਤੇ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਸੁਸ਼ੀਲ ਕੁਮਾਰ ਸ਼ਿੰਦੇ ਨੇ ਕਿਹਾ ਕਿ ਅਨੁਸੂਚਿਤ ਜਾਤੀ ਤੇ ਅਨੁਸੂਚਿਤ ਕਬੀਲਿਆਂ ਤੇ ਹੋਰਨਾਂ ਪੱਛੜੇ ਵਰਗਾਂ ਵਿਰੁੱਧ ਹੋਰ ਰਹੇ ਅਤਿਆਚਾਰ ਚਿੰਤਾ ਦਾ ਵਿਸ਼ਾ ਹਨ। ਅੱਜ ਵੀ ਉਨਾਂ੍ਹ ਨੂੰ ਸਮਾਜ ਵਿੱਚ ਪੂਰਾ ਸਨਮਾਨ ਨਹੀਂ ਮਿਲ ਰਿਹਾ । ਉਹ ਲਗਾਤਾਰ ਅਤਿਆਚਾਰ ਦੇ ਸ਼ਿਕਾਰ ਹੋ ਰਹੇ ਹਨ। ਉਨਾਂ੍ਹ ਨੇ ਕਿਹਾ ਕਿ ਹਿੰਸਾ ਕਰਨ ਵਿਰੁੱਧ ਸ਼ਖ਼ਤ ਕਾਰਵਾਈ ਕਰਨ ਦੇ ਨਾਲ ਨਾਲ ਇਨਾਂ੍ਹ ਵਰਗਾਂ ਦੀ ਸਮਾਜਿਕ ਤੇ ਆਰਥਿਕ ਸਥਿਤੀ ਵਿੱਚ ਸੁਧਾਰ ਲਿਆ ਕੇ ਸਮਾਜ ਦੀ ਮੁੱਖ ਧਾਰਾ ਨਾਲ ਜੋੜਨ ਦੀ ਲਗਾਤਾਰ ਕੋਸ਼ਿਸ਼ ਰਹੇਗੀ।

Facebook Comment
Project by : XtremeStudioz