Close
Menu

ਮੀਡੀਆ ਨੇ ਵਿਗਾੜਿਆ ਇਸਲਾਮ ਦਾ ਅਕਸ : ਓਬਾਮਾ

-- 21 March,2015

ਵਾਸ਼ਿੰਗਟਨ, ਦੁਨੀਆ ਦੀ ਸਭ ਤੋਂ ਵੱਡੀ ਮੁਸਲਿਮ ਆਬਾਦੀ ਵਾਲੇ ਭਾਰਤ ਵਰਗੇ ਦੇਸ਼ਾਂ  ਵਿਚ ਮੁਸਲਿਮਾਂ ਦੇ ਚੰਗੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਮੰਨਿਆ ਕਿ ਅਮਰੀਕਾ ਵਿਚ ਕਈ ਵਿਅਕਤੀਆਂ ਦੇ ਮਨ  ਵਿਚ ਇਸ ਭਾਈਚਾਰੇ ਨੂੰ ਲੈ ਕੇ ਵਿਗੜਿਆ ਅਕਸ ਹੈ, ਜਿਸਨੂੰ ਬਦਲਣ ਦੀ ਲੋੜ ਹੈ।
ਓਬਾਮਾ ਨੇ ਕਿਹਾ ਕਿ ਪੱਛਮੀ ਦੇਸ਼ਾਂ ਵਿਚ ਲੋਕਾਂ ਵਿਚਾਲੇ ਇਸਲਾਮ ਦਾ ਅਕਸ ਮੀਡੀਆ ਨੇ ਵਿਗਾੜਿਆ ਹੈ ਕਿਉਂਕਿ ਅਮਰੀਕਾ ਵਰਗੇ ਦੇਸ਼ਾਂ ਵਿਚ ਮੁਸਲਿਮਾਂ ਦੇ ਮੁਕਾਬਲੇ ਘੱਟ ਆਬਾਦੀ ਹੋਣ ਕਾਰਨ ਕਈ ਲੋਕ ਇਸ ਗੱਲ ਦਾ ਸਪੱਸ਼ਟ ਵਿਚਾਰ ਨਹੀਂ ਰੱਖ ਸਕਦੇ ਕਿ ਨਿੱਜੀ ਤੌਰ ‘ਤੇ ਇਕ ਮੁਸਲਿਮ ਕਿਹੋ ਜਿਹਾ ਹੁੰਦਾ ਹੈ। ਵ੍ਹਾਈਟ ਹਾਊਸ ਵਿਚ ਇਕ ਸੰਮੇਲਨ ਦੀ ਸਮਾਪਤੀ ‘ਤੇ ਸੰਬੋਧਨ ਕਰਦੇ ਹੋਏ ਓਬਾਮਾ ਨੇ ਕਿਹਾ,”ਮੁਸਲਿਮਾਂ ਜਾਂ ਇਸਲਾਮ ਦਾ ਜੋ ਅਕਸ ਬਣਦਾ ਹੈ, ਉਹ ਖਬਰਾਂ ਨਾਲ ਬਣਦਾ ਹੈ।” ਉਨ੍ਹਾਂ ਕਿਹਾ,”ਦੁਨੀਆ ਭਰ ਵਿਚ ਇਕ ਅਰਬ ਤੋਂ ਵੱਧ ਲੋਕ ਇਸਲਾਮ ਦੀ ਪਾਲਣਾ ਕਰਦੇ ਹਨ  ਅਤੇ ਡਾਕਟਰ, ਵਕੀਲ ਅਤੇ ਟੀਚਰ ਹਨ।” ਇਸੇ ਦਰਮਿਆਨ ਅਮਰੀਕੀ ਸੁਰੱਖਿਆ ਸਲਾਹਕਾਰ ਸੂਸਨ ਰਾਇਸ ਨੇ ਕਿਹਾ ਕਿ ਹਿੰਸਕ ਵੱਖਵਾਦ ਨਾਲ ਨਜਿੱਠਣਾ ਇਕ ਔਖੀ ਵੰਗਾਰ ਹੈ ਪਰ ਅਜਿਹਾ ਕਰ ਦਿਖਾਉਣਾ ਅਸੰਭਵ ਨਹੀਂ ਹੈ।

Facebook Comment
Project by : XtremeStudioz