Close
Menu

ਮੀਰਵਾੲੀਜ਼ ਨੇ ਬਾਸਿਤ ਨਾਲ ਕੀਤੀ ਮੁਲਾਕਾਤ

-- 23 March,2015

ਨਵੀਂ ਦਿੱਲੀ, ਹੁਰੀਅਤ ਕਾਨਫਰੰਸ ਦੇ ਨਰਮ ਖਿਆਲੀ ਧਡ਼ੇ ਦੇ ਚੇਅਰਮੈਨ ਮੀਰਵਾੲੀਜ਼ ੳੁਮਰ ਫਾਰੂਕ ਨੇ ਅੱਜ ਪਾਕਿਸਤਾਨ ਦੇ ਹਾੲੀ ਕਮਿਸ਼ਨਰ ਅਬਦੁਲ ਬਾਸਿਤ ਨਾਲ ਮੁਲਾਕਾਤ ਕੀਤੀ। ਇਸ ਮੌਕੇ ੳੁਨ੍ਹਾਂ ਕੲੀ ਮਸਲਿਆਂ ’ਤੇ ਗੱਲਬਾਤ ਤੋਂ ਇਲਾਵਾ ਸ੍ਰੀ ਬਾਸਿਤ ਨੂੰ ਕਸ਼ਮੀਰ ਦੀ ‘ਜ਼ਮੀਨੀ ਹਕੀਕਤ’ ਬਾਰੇ ਜਾਣੂੰ ਕਰਵਾਇਆ। ਪਾਕਿ ਸਫ਼ੀਰ ਦੇ ਸੱਦੇ ’ਤੇ ਮੀਟਿੰਗ ਲੲੀ ਮੀਰਵਾੲੀਜ਼ ੳੁਮਰ ਫਾਰੂਕ ਦੀ ਅਗਵਾੲੀ ਹੇਠ ਹੁਰੀਅਤ ਕਾਨਫਰੰਸ ਦਾ ਸੱਤ ਮੈਂਬਰੀ ਵਫ਼ਦ ਗਿਆ ਸੀ। ਇਹ ਮੀਟਿੰਗ ਪਾਕਿ ਹਾੲੀ ਕਮਿਸ਼ਨਰ ਵੱਲੋਂ ਹੁਰੀਅਤ ਕਾਨਫਰੰਸ ਦੇ ਗਰਮ ਖਿਆਲੀ ਧਡ਼ੇ ਦੇ ਆਗੂ ਸੲੀਦ ਅਲੀ ਸ਼ਾਹ ਗਿਲਾਨੀ ਦੇ ਦਿੱਲੀ ਵਿਚਲੇ ਗ੍ਰਹਿ ਵਿਖੇ ਹੋੲੀ ਮੁਲਾਕਾਤ ਤੋਂ ਕਰੀਬ ਪੰਦਰਾਂ ਦਿਨ ਬਾਅਦ ਹੋੲੀ ਹੈ। ੳੁਨ੍ਹਾਂ ਸ੍ਰੀ ਗਿਲਾਨੀ ਨੂੰ ਭਾਰਤ ਤੇ ਪਾਕਿਸਤਾਨ ਵਿਚਕਾਰ ਗੱਲਬਾਤ ਦੀ ਪ੍ਰਕਿਰਿਆ ਮੁਡ਼ ਸ਼ੁਰੂ ਕਰਨ ਵਾਸਤੇ ਇਸ ਮਹੀਨੇ ਦੇ ਸ਼ੁਰੂ ਵਿੱਚ ਦੋਵਾਂ ਮੁਲਕਾਂ ਦੇ ਵਿਦੇਸ਼ ਸਕੱਤਰਾਂ ਵਿਚਾਲੇ ਹੋਏ ਵਿਚਾਰ ਵਟਾਂਦਰੇ ਬਾਰੇ ਜਾਣੂੰ ਕਰਵਾਇਆ ਸੀ।

Facebook Comment
Project by : XtremeStudioz