Close
Menu

ਮੁਆਫ਼ੀ ਮਾਮਲੇ ਤੋਂ ਧਿਆਨ ਲਾਂਭੇ ਕਰਨ ਲਈ ਕਮੇਟੀ ਬਣਾਈ: ਨੰਦਗੜ੍ਹ

-- 03 October,2015

ਬਠਿੰਡਾ, 3 ਅਕਤੂਬਰ
ਤਖਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਅੱਜ ਇੱਥੇ ਆਖਿਆ ਕਿ ਪੰਜ ਸਿੰਘ ਸਾਹਿਬਾਨ ਵਲੋਂ ਡੇਰਾ ਸਿਰਸਾ ਦੇ ਮੁਖੀ ਨੂੰ ਦਿੱਤੀ ਮੁਆਫੀ ਦਾ ਫ਼ੈਸਲਾ ਰੱਦ ਕਰਨ ਮਗਰੋਂ ਹੀ ਕਮੇਟੀ ਦਾ ਗਠਨ ਹੋਣਾ ਚਾਹੀਦਾ ਸੀ। ਉਨ੍ਹਾਂ ਆਖਿਆ ਕਿ ਪਹਿਲਾਂ ਫੈਸਲਾ ਰੱਦ ਹੋਵੇ ਅਤੇ ਉਸ ਮਗਰੋਂ ਹੀ ਬਣਨ ਵਾਲੀ ਕਮੇਟੀ ਦਾ ਗਠਨ ਕੀਤਾ ਜਾਵੇ।
ਉਨ੍ਹਾਂ ਆਖਿਆ ਕਿ ਸਿੱਖ ਜਗਤ ਦਾ ਧਿਆਨ ਲਾਂਭੇ ਕਰਨ ਵਾਸਤੇ ਕਮੇਟੀ ਬਣਾਈ ਗਈ ਹੈ ਜਿਸ ਦੀ ਹੁਣ ਕੋਈ ਤੁਕ ਨਹੀਂ ਰਹਿ ਜਾਂਦੀ ਹੈ ਕਿਉਂਕਿ ਕਮੇਟੀ ਬਣਾਉਣ ਤੋਂ ਪਹਿਲਾਂ ਫੈਸਲਾ ਰੱਦ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਪਹਿਲਾਂ ਜੋ ਕਮੇਟੀਆਂ ਬਣੀਆਂ ਹਨ, ਉਨ੍ਹਾਂ ਦਾ ਕੀ ਹਸ਼ਰ ਹੋਇਆ ਹੈ, ਉਹ ਸਭ ਜਾਣਦੇ ਹਨ।
ਉਨ੍ਹਾਂ ਆਖਿਆ ਕਿ ਬਿਕਰਮੀ ਕੈਲੰਡਰ ਲਾਗੂ ਕਰਨ ਵੇਲੇ ਨਾਨਕਸਾਹੀ ਕੈਲੰਡਰ ਦੇ ਮਾਮਲੇ ’ਤੇ ਕਮੇਟੀ ਬਣਾਈ ਗਈ ਸੀ, ਉਸ ਕਮੇਟੀ ਦੀ ਪਹਿਲੀ ਮੀਟਿੰਗ ਵੀ ਅਜੇ ਤੱਕ ਨਹੀਂ ਹੋਈ ਹੈ। ਕਿਸੇ ਵੀ ਕਮੇਟੀ ਨੇ ਕੋਈ ਵੀ ਫੈਸਲਾ ਨਹੀਂ ਲਿਆ ਹੈ। ਉਨ੍ਹਾਂ ਆਖਿਆ ਕਿ ਹੁਣ ਡੇਰਾ ਸਿਰਸਾ ਦੇ ਮਾਮਲੇ ਵਿਚ ਜੋ ਕਮੇਟੀ ਬਣਾਈ ਹੈ, ਉਸ ਦੇ ਭਵਿੱਖ ਦਾ ਵੀ ਸਭ ਨੂੰ ਪਤਾ ਹੈ। ਸਿੱਖ ਜਗਤ ਦਾ ਧਿਆਨ ਹਟਾਉਣ ਲਈ ਕਮੇਟੀ ਦਾ ਗਠਨ ਕੀਤਾ ਗਿਆ ਹੈ।

Facebook Comment
Project by : XtremeStudioz