Close
Menu

ਮੁਆਫੀ ਮੰਗੀ ਜਾ ਚੁੱਕੀ ਹੈ-ਟਿਮ ਉੱਪਲ

-- 05 April,2015

ਟੋਰਾਂਟੋ ,ਕੈਨੇਡਾ ਦੇ ਬਹੁ-ਸੱਭਿਆਚਾਰਕ ਮਾਮਲਿਆਂ ਦੇ ਰਾਜ ਮੰਤਰੀ ਟਿਮ ਉੱਪਲ ਨੇ ਕਿਹਾ ਹੈ ਕਿ ਕਾਮਾਗਾਟਾਮਾਰੂ ਕਾਂਡ ਬੇਹੱਦ ਦੁੱਖਦਾਈ ਘਟਨਾ ਸੀ ਜਿਸ ਬਾਰੇ ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ 3 ਅਗਸਤ 2008 ਨੂੰ ਸਰੀ ‘ਚ ਮੁਆਫੀ ਮੰਗ ਚੁੱਕੇ ਹਨ ਅਤੇ ਪਛਤਾਵਾ ਕਰਦਿਆਂ ਕੈਨੇਡਾ ਸਰਕਾਰ ਵੱਲੋਂ ਕੁਝ ਉਪਰਾਲੇ ਕੀਤੇ ਗਏੇ ਹਨ ਜਿਵੇਂ ਕਿ ਵੈਨਕੂਵਰ ਵਿਖੇ ਖਾਲਸਾ ਦੀਵਾਨ ਸੁਸਾਇਟੀ ਦਾ ਸਹਿਯੋਗ ਲੈ ਕੇ ਕਾਮਾਗਾਟਾਮਾਰੂ ਘਟਨਾ ਦੀ ਯਾਦਗਾਰ ਸਥਾਪਿਤ ਕੀਤੀ ਗਈ ਹੈ ਅਤੇ ਕੈਨੇਡਾ ਪੋਸਟ ਨੇ ਬਕਾਇਦਾ ਡਾਕ ਟਿਕਟ ਜਾਰੀ ਕੀਤੀ ਹੈ | ਬੀਤੇ ਦਿਨੀਂ ਪੱਤਰਕਾਰਾਂ ਨਾਲ ਗੱਲਾਂ ਕਰਦਿਆਂ ਸ. ਉੱਪਲ ਨੇ ਆਖਿਆ ਕਿ ਕਾਮਾਗਾਟਾਮਾਰੂੂ ਕਾਂਡ ਦੇਸ਼ ਦੇ ਇਤਿਹਾਸ ‘ਤੇ ਕਾਲਾ ਧੱਬਾ ਹੈ ਅਤੇ ਭਵਿੱਖ ਵਿੱਚ ਅਜਿਹੇ ਦੁਖਾਂਤ ਨਹੀਂ ਵਾਪਰਨ ਦਿੱਤੇ ਜਾਣਗੇ |

Facebook Comment
Project by : XtremeStudioz