Close
Menu

ਮੁਆਫੀ ਮੰਗੇ, ਮਾਮਲਾ ਵਾਪਸ ਲਵੇ ਅਮਰੀਕਾ : ਭਾਰਤ

-- 20 December,2013

Devyani-twitter-newਨਵੀਂ ਦਿੱਲੀ ,20 ਦਸੰਬਰ (ਦੇਸ ਪ੍ਰਦੇਸ ਟਾਈਮਜ਼)- ਅਮਰੀਕੀ ਵਿਦੇਸ਼ ਮੰਤਰੀ ਜਾਨ ਕੈਰੀ ਵਲੋਂ ਭਾਰਤੀ ਡਿਪਲੋਮੈਟ ਦੇਵਯਾਨੀ ਖੋਬਰਾਗੜੇ ਦੀ ਗ੍ਰਿਫਤਾਰੀ ਦੇ ਮਾਮਲੇ ਵਿਚ ਪ੍ਰਗਟਾਏ ਗਏ ਅਫਸੋਸ ਦਾ ਨੋਟਿਸ ਨਾ ਲੈਂਦੇ ਹੋਏ ਭਾਰਤ ਨੇ ਆਪਣੇ ਰੁਖ਼ ਨੂੰ ਸਖਤ ਕਰਦਿਆਂ ਅਮਰੀਕਾ ‘ਤੇ ਦੋਸ਼ ਲਗਾਇਆ ਹੈ ਕਿ ਉਸ ਨੇ ਦੇਵਯਾਨੀ ਦੀ ਲਾਪਤਾ ਨੌਕਰਾਣੀ ਬਾਰੇ ਲਿਖੀਆਂ ਗਈਆਂ ਕਈ ਚਿੱਠੀਆਂ ‘ਤੇ ਕੋਈ ਕਾਰਵਾਈ ਨਹੀਂ ਕੀਤੀ।
ਭਾਰਤ ਨੇ ਇਹ ਵੀ ਕਿਹਾ ਕਿ ਦੇਵਯਾਨੀ ਵਿਰੁੱਧ ਮੁਕੱਦਮਾ ਨਹੀਂ ਚਲਾਇਆ ਜਾਣਾ ਚਾਹੀਦਾ। ਭਾਰਤੀ ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਨੇ ਕਿਹਾ ਕਿ ਇਸ ਮਾਮਲੇ ਨੂੰ ਬਿਨਾਂ ਸ਼ਰਤ ਵਾਪਸ ਲਿਆ ਜਾਣਾ ਚਾਹੀਦਾ ਹੈ। ਓਧਰ ਸੰਸਦੀ ਕਾਰਜ ਮੰਤਰੀ ਕਮਲ ਨਾਥ ਨੇ ਕਿਹਾ ਕਿ ਭਾਰਤ ਆਪਣੇ ਡਿਪਲੋਮੈਟ ਦੇਵਯਾਨੀ ਦੀ ਗ੍ਰਿਫਤਾਰੀ ਅਤੇ ਉਨ੍ਹਾਂ ਨਾਲ ਮਾੜੇ ਵਤੀਰੇ ‘ਤੇ ਅਮਰੀਕਾ ਵਲੋਂ ਮੁਆਫੀ ਮੰਗਣ ਅਤੇ ਆਪਣੀ ਗਲਤੀ ਸਵੀਕਾਰ ਕਰਨ ‘ਤੇ ਹੀ ਸੰਤੁਸ਼ਟ ਹੋਵੇਗਾ। ਉਥੇ ਹੀ ਭਾਰਤ ਦੇ ਮੁੱਖ ਜੱਜ (ਸੀ. ਜੇ. ਆਈ.) ਪੀ. ਸਦਾਸ਼ਿਵਮ ਨੇ ਵੀਰਵਾਰ ਕਿਹਾ ਕਿ ਉਚ ਅਧਿਕਾਰੀ ਪੱਧਰ ‘ਤੇ ਅਜਿਹੀਆਂ ਘਟਨਾਵਾਂ ਨਹੀਂ ਹੋਣੀਆਂ ਚਾਹੀਦੀਆਂ। ਜਸਟਿਸ ਸਦਾਸ਼ਿਵਮ ਨੇ ਕਿਹਾ ਕਿ ਇਸ ਮੁੱਦੇ ਨਾਲ ਨਜਿੱਠਣ ਲਈ ਕੀ ਕਦਮ ਚੁੱਕੇ ਜਾਣੇ ਚਾਹੀਦੇ ਹਨ, ਇਸ ‘ਤੇ ਸਰਕਾਰ ਨੇ ਫੈਸਲਾ ਕਰਨਾ ਹੈ ਪਰ ਨਿਜੀ ਤੌਰ ‘ਤੇ ਅਜਿਹੀਆਂ ਚੀਜ਼ਾਂ ਮਨਜ਼ੂਰ ਨਹੀਂ ਹਨ। ਇਸ ਦੌਰਾਨ ਹੈਦਰਾਬਾਦ ਵਿਚ ਵੀਰਵਾਰ ਨੂੰ ਅਮਰੀਕੀ ਵਣਜ ਦੂਤਘਰ ਨੇੜੇ ਖੱਬੇਪੱਖੀਆਂ ਤੇ ਉਨ੍ਹਾਂ ਦੇ ਸੰਬੰਧਤ ਵਿਦਿਆਰਥੀ ਸੰਗਠਨਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ।
ਦੇਵਯਾਨੀ ਵਿਰੁੱਧ ਨੌਕਰਾਣੀ ਵਲੋਂ ਜਾਅਲਸਾਜ਼ੀ ਅਤੇ ਘੱਟ ਤਨਖਾਹ ਦਾ ਦੋਸ਼ ਕੋਈ ਇਕੱਲਾ ਜਾਂ ਪਹਿਲਾ ਮਾਮਲਾ ਨਹੀਂ ਹੈ ਸਗੋਂ ਪਹਿਲਾਂ ਵੀ ਇਥੇ ਡਿਪਲੋਮੈਟਾਂ ਲਈ ਕੰਮ ਕਰਨ ਵਾਲੀਆਂ ਨੌਕਰਾਣੀਆਂ ਨੇ 3 ਮਾਮਲਿਆਂ ਵਿਚ ਆਪਣੇ ਇੰਪਲਾਇਰਾਂ ਵਿਰੁੱਧ ਇਸ ਤਰ੍ਹਾਂ ਦੇ ਦੋਸ਼ ਲਗਾਏ ਹਨ।

Facebook Comment
Project by : XtremeStudioz