Close
Menu

ਮੁਕੇਸ਼ ਅੰਬਾਨੀ, ਅਰੁੰਧਤੀ ਅਤੇ ਗੁਰੂਸਵਾਮੀ ‘ਟਾਈਮ’ ਦੇ ਸੌ ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ’ਚ ਸ਼ੁਮਾਰ

-- 18 April,2019

ਨਵੀਂ ਦਿੱਲੀ, 18 ਅਪਰੈਲ
ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਅਤੇ ਲੋਕ ਹਿਤਾਂ ਲਈ ਲੜਨ ਵਾਲੀਆਂ ਉੱਘੀਆਂ ਮਹਿਲਾਵਾਂ ਅਰੁੰਧਤੀ ਕਾਟਜੂ ਤੇ ਮੇਨਕਾ ਗੁਰੂਸਵਾਮੀ ਉਨ੍ਹਾਂ ਭਾਰਤੀ ਆਗੂਆਂ ਵਿੱਚ ਸ਼ਾਮਲ ਹਨ ਜਿਨ੍ਹਾਂ ਨੂੰ ‘ਦਿ ਟਾਈਮ’ ਮੈਗਜ਼ੀਨ ਨੇ ਵਿਸ਼ਵ ਦੇ ਇੱਕ ਸੌ ਅਤਿ ਪ੍ਰਭਾਵਸ਼ਾਲੀ ਲੋਕਾਂ ਦੀ ਆਪਣੀ ਸੂਚੀ ਵਿੱਚ ਸ਼ਾਮਲ ਕੀਤਾ ਹੈ। ਕਾਟਜੂ ਅਤੇ ਮੇਨਕਾ ਨੇ ਭਾਰਤ ਵਿੱਚ ਸਮਲਿੰਗੀਆਂ ਦੇ ਅਧਿਕਾਰਾਂ ਲਈ ਲੰਬੀ ਲੜਾਈ ਲੜੀ ਹੈ ਅਤੇ ਇਸ ਤੋਂ ਬਾਅਦ ਕਾਨੂੰਨ ਵਿੱਚ ਤਬਦੀਲੀਆਂ ਕੀਤੀਆਂ ਗਈਆਂ ਹਨ।
ਇੱਕ ਸੌ ਲੋਕਾਂ ਦੀ ਬੁੱਧਵਾਰ ਨੂੰ ਜਾਰੀ ਸੂਚੀ ਵਿੱਚ ਵਿਸ਼ਵ ਦੇ ਅਤਿ ਪ੍ਰਭਾਵਸ਼ਾਲੀ ਰਾਜਸੀ ਤੇ ਸਮਾਜਸੇਵੀ ਆਗੂ, ਕਲਾਕਾਰ ਅਤੇ ਹੋਰ ਆਪੋ ਆਪਣੇ ਖੇਤਰ ਦੇ ਪ੍ਰਭਾਵਸ਼ਾਲੀ ਲੋਕ ਸ਼ਾਮਲ ਹਨ। ਇਨ੍ਹਾਂ ਵਿੱਚ ਭਾਰਤੀ ਅਮਰੀਕਨ ਕਮੇਡੀਅਨ ਅਤੇ ਟੀਵੀ ਮੇਜ਼ਬਾਨ ਹਸਨ ਮਿਨਹਾਜ, ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ, ਪੋਪ ਫਰਾਂਸਿਸ, ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ, ਗੌਲਫਰ ਟਾਈਗਰ ਵੁੱਡਜ਼ ਅਤੇ ਫੇਸਬੁੱਕ ਦਾ ਬਾਨੀ ਮਾਰਕ ਜਕਰਬਰਗ ਸ਼ਾਮਲ ਹਨ। ਸ੍ਰੀ ਅਨਿਲ ਅੰਬਾਨੀ ਦੇ ਕਾਰੋਬਾਰੀ ਨਜ਼ਰੀਏ ਬਾਰੇ ਲਿਖਦਿਆਂ ਉੱਘੇ ਕਾਰੋਬਾਰੀ ਅਤੇ ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਕਿਹਾ ਹੈ ਕਿ ਭਾਰਤੀ ਕਾਰੋਬਾਰ ਜਗਤ ਦੇ ਵਿੱਚ ਅੰਬਾਨੀ ਦੇ ਪਿਤਾ ਜੀ ਬਹੁਤ ਦੂਰਅੰਦੇਸ਼ ਸਨ ਜਿਨ੍ਹਾਂ ਦਾ ਲਾਇਆ ਰਿਲਾਇੰਸ ਇੰਡਸਟਰੀਜ਼ ਦਾ ਬੂਟਾ ਅੱਜ ਵਿਸ਼ਵ ਪੱਧਰ ਉੱਤੇ ਨਵੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ ਪ੍ਰਸਿੱਧ ਅਭਿਨੇਤਰੀ ਪ੍ਰਿਅੰਕਾ ਚੋਪੜਾ ਨੇ ਕਾਟਜੂ ਅਤੇ ਗੁਰੂਸਵਾਮੀ ਦੇ ਪ੍ਰੋਫਾਈਲ ਲਿਖੇ ਹਨ ਤੇ ਉਨ੍ਹਾਂ ਵੱਲੋਂ ਭਾਰਤ ਵਿੱਚ ਸਮਲਿੰਗੀਆਂ ਦੇ

Facebook Comment
Project by : XtremeStudioz