Close
Menu

ਮੁਫਤੀ ਵਲੋਂ ਮੋਦੀ ਨਾਲ ਮੁਲਾਕਾਤ, ਭਲਕੇ ਚੁੱਕਣਗੇ ਸਹੁੰ

-- 27 February,2015

* ਪ੍ਰਧਾਨ ਮੰਤਰੀ ਮੋਦੀ ਸਮਾਗਮ ‘ਚ ਕਰਨਗੇ ਸ਼ਮੂਲੀਅਤ

ਨਵੀਂ ਦਿੱਲੀ, ਪੀਡੀਪੀ ਪੈਟਰਨ ਮੁਫਤੀ ਮੁਹੰਮਦ ਸਈਦ ਪਹਿਲੀ ਮਾਰਚ ਨੂੰ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਜੰਮੂ ਵਿੱਚ ਕਰਵਾਏ ਜਾਣ ਵਾਲੇ ਇਸ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਿਰਕਤ ਕਰਨਗੇ। ਇਹ ਸਰਕਾਰ ਭਾਜਪਾ ਤੇ ਪੀਡੀਪੀ ਵੱਲੋਂ ਸਾਂਝੇ ਤੌਰ ‘ਤੇ ਬਣਾਈ ਜਾਵੇਗੀ। ਦੋਹਾਂ ਧਿਰਾਂ ਨੇ ਧਾਰਾ 370 ਅਤੇ ਅਫਸਪਾ ਸਬੰਧੀ ਵਿਵਾਦ ਸੁਲਝਾ ਲਏ ਹਨ। ਸ੍ਰੀ ਸਈਦ (79) ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਵੀ ਕੀਤੀ ਅਤੇ ਸਾਂਝੀ ਸਰਕਾਰ ਦੇ ਗਠਨ ਬਾਰੇ ਗੱਲਬਾਤ ਕੀਤੀ।  ਸੂਤਰਾਂ ਅਨੁਸਾਰ ਸ੍ਰੀ ਸਈਦ 25 ਮੈਂਬਰੀ ਕੈਬਨਿਟ ਦੀ ਅਗਵਾਈ ਕਰਨਗੇ ਜਿਸ ਵਿੱਚ ਭਾਜਪਾ ਦੇ 12 ਵਿਧਾਇਕ ਹੋਣਗੇ। ਸੂਬੇ ‘ਚ ਡਿਪਟੀ ਮੁੱਖ ਮੰਤਰੀ ਵੀ ਭਾਜਪਾ ਵਿੱਚੋਂ ਚੁਣਿਆ ਜਾਵੇਗਾ। ਜੰਮੂ ਵਿੱਚ ਐਤਵਾਰ ਨੂੰ ਹੋਣ ਵਾਲੇ ਸਹੁੰ ਚੁੱਕ ਸਮਾਗਮ ਮਗਰੋਂ ਬਾਅਦ ਦੁਪਹਿਰ ਪੀਡੀਪੀ ਤੇ ਭਾਜਪਾ ਵੱਲੋਂ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ਜਿਸ ਵਿੱਚ ਘੱਟੋ ਘੱਟ ਸਾਂਝੇ ਪੋ੍ਰਗਰਾਮ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਪੋ੍ਰਗਰਾਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਮਲ ਨਹੀਂ ਹੋਣਗੇ।

ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੋਈ ਮੀਟਿੰਗ  ਵਿੱਚ ਮੁਫਤੀ ਮੁਹੰਮਦ ਸਈਦ ਨਾਲ ਪੀਡੀਪੀ ਦਾ ਮੁੱਖ ਤਰਜਮਾਨ ਹਬੀਬ ਦਰਾਬੂ ਵੀ ਹਾਜ਼ਰ ਸੀ। ਸ੍ਰੀ ਸਈਦ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਦੀ ਬੇਨਤੀ ਕੀਤੀ, ਜਿਸ ਨੂੰ ਸ੍ਰੀ ਮੋਦੀ ਨੇ ਪ੍ਰਵਾਨ ਕਰ ਲਿਆ। ਇਸ ਮਗਰੋਂ ਦੋਹਾਂ ਆਗੂਆਂ ਨੇ ਮੀਡੀਆ ਅੱਗੇ ਫੋਟੋਆਂ ਵੀ ਖਿਚਵਾਈਆਂ, ਜਿਨ੍ਹਾਂ ਨੂੰ ਬਾਅਦ ਵਿੱਚ ਸੋਸ਼ਲ ਮੀਡੀਆ ‘ਤੇ ਪੋਸਟ ਕਰ ਦਿੱਤਾ ਗਿਆ। ਸ੍ਰੀ ਸਈਦ ਜੰਮੂ-ਕਸ਼ਮੀਰ ਦੀ ਸੱਤਾ ‘ਤੇ 9 ਸਾਲਾਂ ਮਗਰੋਂ ਮੁੜ ਕਾਬਜ਼ ਹੋ ਰਹੇ ਹਨ। ਉਨ੍ਹਾਂ ਨੇ ਮੋਦੀ ਦਾ ਸਮਰਥਨ ਕਰਦਿਆਂ ‘ਸਭ ਦਾ ਸਾਥ, ਸਭ ਕਾ ਵਿਕਾਸ’ ਨਾਅਰੇ ਨੂੰ ਬੁਲੰਦ ਕੀਤਾ। ਜ਼ਿਕਰਯੋਗ ਹੈ ਕਿ ਸ੍ਰੀ ਸਈਦ ਨਵੰਬਰ 2002 ਤੋਂ 2005 ਤੱਕ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਰਹੇ ਸਨ।

Facebook Comment
Project by : XtremeStudioz