Close
Menu

ਮੁਰਸੀ ਦੀ ਫਾਂਸੀ ‘ਤੇ ਆਖਰੀ ਫੈਸਲਾ ਅੱਜ

-- 02 June,2015

ਕਾਹਿਰਾ— ਮਿਸਰ ਦੇ ਸਾਬਕਾ ਰਾਸ਼ਟਰਪਤੀ ਮੁਹੰਮਦ ਮੁਰਸੀ ਦੀ ਮੌਤ ਦੀ ਸਜਾ ‘ਤੇ ਅੱਜ ਅਦਾਲਤ ਆਖਰੀ ਫੈਸਲਾ ਸੁਣਾਏਗੀ। ਮਿਸਰ ਦੇ ਇਤਿਹਾਸ ‘ਚ ਇਹ ਪਹਿਲੀ ਵਾਰ ਹੈ ਜੋ ਕਿਸੇ ਰਾਸ਼ਟਰਪਤੀ ਰਹੇ ਸਖਸ਼ ਨੂੰ ਮੌਤ ਦੀ ਸਜਾ ਸੁਣਾਈ ਗਈ ਹੈ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਮੁਰਸੀ ਨੂੰ 2011 ‘ਚ 20,000 ਤੋਂ ਜ਼ਿਆਦਾ ਕੈਦੀਆਂ ਨੂੰ ਜੇਲ ਤੋੜਨ ਦੀ ਇਜਾਜ਼ਤ ਦੇਣ ਦੇ ਸਬੰਧ ‘ਚ ਮੌਤ ਦੀ ਸਜਾ ਸੁਣਾਈ ਗਈ ਸੀ। ਮੁਰਸੀ ਦੇ ਨਾਲ ਮੁਸਲਿਮ ਬਰਦਰਹੁਡ ਦੇ 106 ਨੇਤਾਵਾਂ ਨੂੰ ਵੀ ਮੌਤ ਦੀ ਸਜਾ ਸੁਣਾਈ ਗਈ ਸੀ।
ਜ਼ਿਕਰਯੋਗ ਹੈ ਕਿ ਸੱਤਾ ‘ਚ ਰਹਿਣ ਦੌਰਾਨ ਪ੍ਰਦਰਸ਼ਨਕਾਰੀਆਂ ਦੀ ਗਿਰਫਤਾਰੀ ਅਤੇ ਉਨ੍ਹਾਂ ਨੂੰ ਤਸੀਹੇ ਦੇਣ ਦੇ ਹੁਕਮ ਲਈ ਮੁਰਸੀ ਨੂੰ ਪਹਿਲਾਂ ਹੀ 20 ਸਾਲ ਦੀ ਸਜਾ ਸੁਣਾਈ ਗਈ ਹੈ। 2013 ਦੇ ਜੁਲਾਈ ਮਹੀਨੇ ‘ਚ ਮੁਰਸੀ ਸ਼ਾਸਨ ਖਿਲਾਫ ਸੜਕਾਂ ‘ਤੇ ਹੋਏ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਫੌਜ ਨੇ ਉਨ੍ਹਾਂ ਨੂੰ ਬੇਦਖਲ ਕਰ ਦਿੱਤਾ ਸੀ। ਮੌਜੂਦਾ ਰਾਸ਼ਟਰਪਤੀ ਅਤੇ ਤਤਕਾਲੀਨ ਆਰਮੀ ਚੀਫ ਅਬਦੇਲ ਫਤਹਿ ਅਲ-ਸੀਸੀ ਨੇ ਦੇਸ਼ ‘ਚ ਹੋਏ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਮੁਰਸੀ ਦਾ ਤਖਤਾਪਲਟ ਕਰ ਦਿੱਤਾ ਸੀ।

Facebook Comment
Project by : XtremeStudioz