Close
Menu

ਮੁਰਸੀ ਸਮਰਥਕਾਂ ਦੀ ਰੈਲੀ ‘ਚ ਭੜਕੀ ਹਿੰਸਾ

-- 07 September,2013

ਕਾਹਿਰਾ—7 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਮਿਸਰ ਦੇ ਸੱਤਾ ਤੋਂ ਬੇਦਖਲ ਕੀਤੇ ਗਏ ਰਾਸ਼ਟਰਪਤੀ ਮੁਹੰਮਦ ਮੁਰਸੀ ਦੇ ਸਮਰਥਕਾਂ ਨੇ ਪਿਛਲੇ ਅੱਠ ਦਿਨਾਂ ‘ਚ ਸ਼ੁੱਕਰਵਾਰ ਨੂੰ ਤੀਜੀ ਵਾਰ ਮਿਸਰ ਦੇ ਵੱਖ-ਵੱਖ ਹਿੱਸਿਆਂ ‘ਚ ਰੈਲੀ ਕੱਢੀ। ਇਸ ਰੈਲੀ ਦੌਰਾਨ ਭੜਕੀ ਹਿੰਸਾ ‘ਚ ਦੋ ਵਿਅਕਤੀਆਂ ਸਮੇਤ ਇਕ ਬੱਚੇ ਦੀ ਮੌਤ ਹੋ ਗਈ। ਸਥਾਨਕ ਮੀਡੀਆ ਅਨੁਸਾਰ ਮੁਰਸੀ ਸਮਰਥਕਾਂ ਨੇ ਕਾਹਿਰਾ ਸਮੇਤ ਕਈ ਇਲਾਕਿਆ ‘ਚ ਰੈਲੀਆਂ ਆਯੋਜਿਤ ਕੀਤੀਆਂ। ਮਿਸਰ ਦੀ ਫੌਜ ਨੇ ਤਿੰਨ ਜੁਲਾਈ ਨੂੰ ਮੁਰਸੀ ਦਾ ਤਖਤਾ ਪਲਟ ਕੀਤਾ ਸੀ। ਕੁਝ ਦਿਨ ਪਹਿਲਾਂ ਮੁਸਲਿਮ ਬ੍ਰਦਰਹੁੱਡ ਦੇ ਨੇਤਾਵਾਂ ਅਤੇ ਸਮਰਥਕਾਂ ਵੱਲੋਂ ਕੀਤੇ ਗਏ ਵਿਰੋਧ ਪ੍ਰਦਰਸ਼ਨਾਂ ‘ਤੇ ਸੁਰੱਖਿਆਂ ਬਲਾਂ ਦੀ ਕਾਰਵਾਈ ‘ਚ ਉਸ ਦੇ ਕਈ ਸਮਰਥਕਾਂ ਦੀ ਮੌਤ ਹੋ ਗਈ, ਜਿਸ ਦੇ ਕਾਰਨ ਮਿਸਰ ਦੇ ਫੌਜੀਆਂ ਨੂੰ ਸੰਸਾਰਕ ਮੰਚ ‘ਤੇ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। ਮਿਸਰ ਦੀ ਸਰਕਾਰ ਨੇ ਇਸ ਪੂਰੇ ਮਾਮਲੇ ਤੋਂ ਬਚਣ ਲਈ ਮੁਰਸੀ ਨੂੰ ਸਹਿਯੋਗ ਦੇਣ ਵਾਲੇ ਦੇਸ਼ ਦੇ ਸਭ ਤੋਂ ਵੱਡੇ ਇਸਲਾਮੀ ਸੰਗਠਨ ਬ੍ਰਦਰਹੁੱਡ ‘ਤੇ ਕਾਨੂੰਨੀ ਵਾਰ ਕੀਤਾ। ਮਿਸਰ ਦੀ ਸਰਕਾਰ ਨੇ ਮੁਸਲਿਮ ਬ੍ਰਦਰਹੁੱਡ ਦੇ ਇਕ ਰਜਿਸਟਰਡ ਗੈਰ-ਸਰਕਾਰੀ ਸੰਗਠਨ ਦੇ ਦਰਜੇ ਨੂੰ ਭੰਗ ਕਰ ਦਿੱਤਾ ਸੀ। ਸਥਾਨਕ ਮੀਡੀਆ ਨੇ ਦੱਸਿਆ ਕਿ ਮਾਰਚ ‘ਚ ਬ੍ਰਦਰਹੁੱਡ ਨੇ ਇਕ ਗੈਰ-ਸਰਕਾਰੀ ਸੰਗਠਨ ਦੇ ਰੂਪ ‘ਚ ਰਜਿਸਟਰਡ ਕੀਤਾ ਸੀ। ਮੀਡੀਆ ਵੱਲੋਂ ਪਾ੍ਰਪਤ ਜਾਣਕਾਰੀ ਅਨੁਸਾਰ ਫੌਜ ਵੱਲੋਂ ਬੇਦਖਲ ਕੀਤੇ ਗਏ ਮੁਰਸੀ ਦੇ ਖਿਲਾਫ ਹੋਏ ਹਿੰਸਕ ਪ੍ਰਦਰਸ਼ਨਾਂ ‘ਚ ਬ੍ਰਦਰਹੁੱਡ ਦੇ ਨੇਤਾਵਾਂ ਦੇ ਸ਼ਾਮਲ ਹੋਣ ਦੇ ਬਾਅਦ ਤੋਂ ਹੀ ਬ੍ਰਦਰਹੁੱਡ ਦੀ ਭੂਮਿਕਾ ‘ਤੇ ਸਵਾਲ ਖੜੇ ਹੋ ਗਏ ਸਨ। ਸਮਾਜਕ ਸਮਤਾ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਸਰਕਾਰ ਆਪਣੇ ਇਸ ਫੈਸਲੇ ਖਿਲਾਫ ਕੁਝ ਹੀ ਦਿਨਾਂ ‘ਚ ਅਪੀਲ ਕਰੇਗੀ।

Facebook Comment
Project by : XtremeStudioz