Close
Menu

ਮੁਰਾਰੀ ਬਾਪੂ ਵੱਲੋਂ ਵੇਸਵਾਵਾਂ ਨੂੰ ਪ੍ਰਵਚਨਾਂ ਲਈ ਸੱਦਾ ਦਿੱਤੇ ਜਾਣ ਤੋਂ ਵਿਵਾਦ

-- 24 December,2018

ਅਯੁੱਧਿਆ, 24 ਦਸੰਬਰ
ਧਾਰਮਿਕ ਆਗੂ ਮੋਰਾਰੀ ਬਾਪੂ ਵੱਲੋਂ ਇਥੇ ਮੁੰਬਈ ਤੋਂ ਆਈਆਂ ਕਰੀਬ 200 ਵੇਸਵਾਵਾਂ ਨੂੰ ਰਾਮ ਕਥਾ ਸੁਣਾਉਣ ਨਾਲ ਵਿਵਾਦ ਖੜ੍ਹਾ ਹੋ ਗਿਆ ਹੈ। ਮੁੰਬਈ ਦੇ ਲਾਲ ਬੱਤੀ ਇਲਾਕੇ ਕਾਮਤੀਪੁਰਾ ਦੀਆਂ ਵੇਸਵਾਵਾਂ ਨੂੰ ਮੁਰਾਰੀ ਬਾਪੂ ਨੇ ਉਚੇਚੇ ਤੌਰ ’ਤੇ ਸੱਦਾ ਭੇਜਿਆ ਸੀ। ਹਿੰਦੂ ਧਾਰਮਿਕ ਆਗੂਆਂ ਨੇ ਪਵਿੱਤਰ ਨਗਰੀ ਅਯੁੱਧਿਆ ’ਚ ਵੇਸਵਾਵਾਂ ਦੇ ਇਕੱਠ ’ਤੇ ਇਤਰਾਜ਼ ਜਤਾਇਆ ਹੈ। ਬਾਬਰੀ ਮਸਜਿਦ ਡੇਗਣ ਦੇ ਕੇਸ ’ਚ ਮੁੱਖ ਮੁਲਜ਼ਮ ਅਤੇ ਧਰਮ ਸੈਨਾ ਜਥੇਬੰਦੀ ਦੇ ਪ੍ਰਧਾਨ ਸੰਤੋਸ਼ ਦੂਬੇ ਨੇ ਕਿਹਾ ਕਿ ਮੋਰਾਰੀ ਬਾਪੂ ਨਗਰ ਨੂੰ ਅਪਵਿੱਤਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਸ ਨੇ ਕਿਹਾ ਕਿ ਜੇਕਰ ਉਹ ਸਮਾਜ ਨੂੰ ਸੁਧਾਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਅਜਿਹੀਆਂ ਰਾਮ ਕਥਾਵਾਂ ਨਕਸਲੀਆਂ ਦੇ ਅਤੇ ਲਾਲ ਬੱਤੀ ਇਲਾਕਿਆਂ ’ਚ ਕਰਨੀਆਂ ਚਾਹੀਦੀਆਂ ਹਨ। ਡਾਂਡੀਆ ਮੰਦਰ ਦੇ ਮਹੰਤ ਭਰਤ ਵਿਆਸ ਨੇ ਕਿਹਾ ਕਿ ਭਗਵਾਨ ਰਾਮ ਦੇ ਸ਼ਹਿਰ ’ਚ ਵੇਸਵਾਵਾਂ ਦਾ ਇਕੱਠ ਕੋਈ ਚੰਗਾ ਸੁਨੇਹਾ ਨਹੀਂ ਹੈ। ‘ਇਥੇ ਤਾਂ ਲੋਕ ਆਪਣੇ ਪਾਪ ਧੋਣ ਲਈ ਆਉਂਦੇ ਹਨ। ਅਸੀਂ ਇਸ ਕਦਮ ਦਾ ਵਿਰੋਧ ਕਰਾਂਗੇ।’ ਇਕ ਹੋਰ ਹਿੰਦੂ ਆਗੂ ਪ੍ਰਵੀਨ ਸ਼ਰਮਾ ਨੇ ਮੋਰਾਰੀ ਬਾਪੂ ਖ਼ਿਲਾਫ਼ ਯੂਪੀ ਦੇ ਮੁੱਖ ਮੰਤਰੀ ਨੂੰ ਪੱਤਰ ਵੀ ਲਿਖਿਆ ਹੈ। ਆਲੋਚਨਾ ਮਗਰੋਂ ਮੋਰਾਰੀ ਬਾਪੂ ਨੇ ਕਿਹਾ ਕਿ ਤੁਲਸੀਦਾਸ ਨੇ ‘ਰਾਮ ਚਰਿਤਮਾਨਸ’ ’ਚ ਗਣਿਕਾਵਾਂ (ਵੇਸਵਾਵਾਂ) ਦਾ ਜ਼ਿਕਰ ਕੀਤਾ ਅਤੇ ਉਹ ਦੱਬੇ-ਕੁਚਲੇ ਵਰਗ ਨੂੰ ਸੁਧਾਰਨ ਲਈ ਕੰਮ ਕਰਦੇ ਰਹਿਣਗੇ ਕਿਉਂਕਿ ਭਗਵਾਨ ਰਾਮ ਦਾ ਜੀਵਨ ਸਮਾਜ ਸੁਧਾਰ ਅਤੇ ਲੋਕਾਂ ਨੂੰ ਕਬੂਲ ਕਰਨ ’ਤੇ ਆਧਾਰਿਤ ਸੀ।

Facebook Comment
Project by : XtremeStudioz