Close
Menu

ਮੁਰੇ ਦੀ ਪਿੱਠ ਦਾ ਸਫਲ ਆਪਰੇਸ਼ਨ

-- 25 September,2013

ਲੰਡਨ,25 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਵਿਸ਼ਵ ਦੇ ਤੀਜੇ ਰੈਂਕਿੰਗ ਪ੍ਰਾਪਤ ਪੁਰੁਸ਼ ਟੈਨਿਸ ਸਟਾਰ ਬ੍ਰਿਟੇਨ ਦੇ ਐਂਡੀ ਮੁਰੇ ਨੇ ਪਿੱਠ ‘ਚ ਦਰਦ ਦੀ ਸ਼ਿਕਾਇਤ ਤੋਂ ਨਿਜਾਤ ਪਾਉਣ ਲਈ ਸੋਮਵਾਰ ਨੂੰ ਆਪਰੇਸ਼ਨ ਕਰਵਾਇਆ ਜੋ ਕਿ ਸਫਲ ਰਿਹਾ। ਮੁਰੇ ਹਾਲਾਂਕਿ ਇਸ ਆਪਰੇਸ਼ਨ ਦੇ ਕਾਰਨ 2013 ਸੈਸ਼ਨ ਦੇ ਬਾਕੀ ਦੇ ਮੈਚਾਂ ‘ਚ ਨਹੀਂ ਖੇਡ ਸਕਣਗੇ। ਮੁਰੇ ਨੇ ਮੰਗਲਵਾਰ ਨੂੰ ਇਸ ਆਪਰੇਸ਼ਨ ਦੀ ਜਾਣਕਾਰੀ ਦਿੱਤੀ। ਮੁਰੇ ਨੇ ਬੀਤੇ ਹਫਤੇ ਹੀ ਕਿਹਾ ਸੀ ਕਿ ਉਹ ਪਿੱਠ ਦਾ ਆਪਰੇਸ਼ਨ ਕਰਾਉਣ ਜਾ ਰਹੇ ਹਨ ਅਤੇ ਇਸ ਕਾਰਨ ਉਨ੍ਹਾਂ ਦਾ ਅੱਗੇ ਖੇਡਣਾ ਸੰਭਵ ਨਹੀਂ ਲਗਦਾ। ਇਸ ਸਾਲ ਮਈ ‘ਚ ਮੁਰੇ ਨੂੰ ਪਿੱਠ ‘ਚ ਦਰਦ ਦਾ ਅਹਿਸਾਸ ਹੋਇਆ ਸੀ। ਇਕ ਕਾਰਨ ਉਨ੍ਹਾਂ ਨੂੰ ਰੋਮ ਮਾਸਟਰਜ਼ ਟੂਰਨਾਮੈਂਟ ਤੋਂ ਹੱਟਣਾ ਪਿਆ ਸੀ। ਇਸ ਕਾਰਨ ਉਹ ਫ੍ਰੈਂਚ ਓਪਨ ‘ਚ ਵੀ ਨਹੀਂ ਖੇਡ ਸਕੇ ਸਨ।

Facebook Comment
Project by : XtremeStudioz