Close
Menu

ਮੁਲਾਇਮ ਦੀ ਉੱਤਰ ਪ੍ਰਦੇਸ਼ ਨੂੰ ਗੁਜਰਾਤ ਬਣਾਉਣ ਦੀ ਹੈਸੀਅਤ ਨਹੀਂ – ਮੋਦੀ

-- 23 January,2014

2014_1image_16_46_102632250mulayam-llਗੋਰਖਪੁਰ,23 ਜਨਵਰੀ (ਦੇਸ ਪ੍ਰਦੇਸ ਟਾਈਮਜ਼)-  ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਨਰਿੰਦਰ ਮੋਦੀ ਨੇ ਲਗਾਤਾਰ ਸਿਆਸੀ ਹਮਲੇ ਕਰ ਰਹੇ ਸਮਾਜਵਾਦੀ ਪਾਰਟੀ (ਸਪਾ) ਪ੍ਰਮੁੱਖ ਮੁਲਾਇਮ ਸਿੰਘ ਯਾਦਵ ‘ਤੇ ਪਲਟਵਾਰ ਕਰਦੇ ਹੋਏ ਵੀਰਵਾਰ ਕਿਹਾ ਕਿ ਯਾਦਵ ਦੀ ਉੱਤਰ ਪ੍ਰਦੇਸ਼ ਨੂੰ ਵਿਕਾਸ ਦੀ ਰਾਹ ‘ਤੇ ਦੌੜ ਰਹੇ ਗੁਜਰਾਤ ਵਰਗਾ ਬਣਾਉਣ ਦੀ ਹੈਸੀਅਤ ਨਹੀਂ ਹੈ। ਮੋਦੀ ਨੇ ਇੱਥੇ ਪਾਰਟੀ ਦੀ ‘ਵਿਜੇ ਸ਼ੰਖਨਾਦ ਰੈਲੀ’ ‘ਚ ਕਿਹਾ,”ਇਸ ਠੰਡ ‘ਚ ਗੋਰਖਪੁਰ ਅਤੇ ਨੇੜੇ-ਤੇੜੇ ਦੇ ਇਲਾਕਿਆਂ ‘ਚ ਇੰਨੀ ਵੱਡੀ ਰੈਲੀ ਹੋ ਰਹੀ ਹੈ ਇਹ ਬਦਲਦੀ ਹੋਈ ਹਵਾ ਦਾ ਰੁਖ ਦਿਖਾਉਂਦੀ ਹੈ। ਅੱਜ ਤੁਹਾਡੀ ਆਵਾਜ਼ ਬਨਾਰਸ ਦੀਆਂ ਗਲੀਆਂ ‘ਚ ਵੀ ਗੂੰਜ ਰਹੀ ਹੈ।” ਉਨ੍ਹਾਂ ਨੇ ਕਿਹਾ,”ਅੱਜ ਬਨਾਰਸ ‘ਚ ਨੇਤਾ ਜੀ (ਮੁਲਾਇਮ ਸਿੰਘ ਯਾਦਵ) ਨੇ ਮੈਨੂੰ ਲਲਕਾਰਿਆ ਹੈ। ਵੀਰਵਾਰ ਨੂੰ ਉਨ੍ਹਾਂ ਨੇ ਕਿਹਾ ਕਿ ਮੋਦੀ ਦੀ ਹੈਸੀਅਤ ਨਹੀਂ ਹੈ ਕਿ ਉਹ ਉੱਤਰ ਪ੍ਰਦੇਸ਼ ਨੂੰ ਗੁਜਰਾਤ ਬਣਾ ਸਕੇ, ਇਸ ਲਈ ਤਾਂ 56 ਇੰਚ ਦੀ ਛਾਤੀ ਚਾਹੀਦੀ ਹੈ।
ਸਪਾ ਪ੍ਰਮੁੱਖ ‘ਤੇ ਕਰਾਰੇ ਵਾਰ ਕਰਦੇ ਹੋਏ ਮੋਦੀ ਨੇ ਕਿਹਾ,”ਨੇਤਾ ਜੀ ਗੁਜਰਾਤ ਬਣਾਉਣ ਦਾ ਮਤਲਬ ਹੁੰਦਾ ਹੈ ਲਗਾਤਾਰ 10 ਸਾਲ ਤੱਕ 10 ਫੀਸਦੀ ਤੋਂ ਜ਼ਿਆਦਾ ਖੇਤੀ ਦਰ ਬਣਾਉਣਾ। 3-4 ਫੀਸਦੀ ‘ਚ ਢੇਰ ਹੋ ਜਾਣਾ, ਇਹ ਤਾਂ ਤੁਹਾਡੀ ਹੈਸੀਅਸਤ ਦਾ ਨਮੂਨਾ ਹੈ।” ਉਨ੍ਹਾਂ ਨੇ ਕਿਹਾ,”ਨੇਤਾ ਜੀ 10 ਸਾਲ ਹੋ ਗਏ ਹਨ, ਗੁਜਰਾਤ ਚੈਨ ਦੀ ਜ਼ਿੰਦਗੀ ਜੀਅ ਰਿਹਾ ਹੈ। ਵਿਕਾਸ ਦੀਆਂ ਉੱਚਾਈਆਂ ਛੂਹ ਰਿਹਾ ਹੈ। ਤੁਸੀਂ ਨਹੀਂ ਕਰ ਸਕਦੇ ਹੋ। ਮੈਨੂੰ ਖੁਸ਼ੀ ਹੋਵੇਗੀ ਕਿ ਜੇਕਰ ਤੁਸੀਂ ਉੱਤਰ ਪ੍ਰਦੇਸ਼ ਨੂੰ ਗੁਜਰਾਤ ਬਣਾ ਦਿਓ ਪਰ ਸਪਾ ਅਜਿਹਾ ਨਹੀਂ ਕਰ ਸਕਦੀ।”

Facebook Comment
Project by : XtremeStudioz