Close
Menu

ਮੁਲਾਇਮ ਦੇ ਘਰ ਅੱਜ ਲਾਲੂ ਅਤੇ ਨਿਤਿਸ਼ ਦੀ ਬੈਠਕ

-- 04 December,2014

ਨਵੀਂ ਦਿੱਲੀ,  ਨਰਿੰਦਰ ਮੋਦੀ ਨਾਲ ਮੁਕਾਬਲੇ ਲਈ ਮਹਾਂ ਮੋਰਚੇ ਬਣਾਉਣ ਦੀ ਕਵਾਇਦ ਹੁਣ ਹੋਰ ਤੇਜ਼ ਹੋ ਗਈ ਹੈ। ਇਸ ਸਿਲਸਿਲੇ ‘ਚ ਅੱਜ ਸਮਾਜਵਾਦੀ ਪਾਰਟੀ ਪ੍ਰਮੁੱਖ ਮੁਲਾਇਮ ਸਿੰਘ ਦੇ ਦਿੱਲੀ ਸਥਿਤ ਰਿਹਾਇਸ਼ ‘ਤੇ ਪੁਰਾਣੇ ਜਨਤਾ ਦਲ ਪਰਿਵਾਰ ਦੀ ਬੈਠਕ ਹੋ ਰਹੀ ਹੈ। ਮੁਲਾਇਮ ਦੇ ਘਰ ਅੱਜ ਆਰ.ਜੇ. ਡੀ. ਪ੍ਰਮੁੱਖ ਲਾਲੂ ਯਾਦਵ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਜਨਤਾ ਦਲ ਸੰਯੁਕਤ ਦੇ ਨਿਤਿਸ਼ ਕੁਮਾਰ ਬੈਠਕ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਅੱਜ ਮਹਾਂ ਮੋਰਚੇ ਦਾ ਐਲਾਨ ਕੀਤਾ ਜਾ ਸਕਦਾ ਹੈ। ਸੂਤਰਾਂ ਮੁਤਾਬਿਕ ਇਸ ਤੀਸਰੇ ਮੋਰਚੇ ਦਾ ਨਾਮ ਸਮਾਜਵਾਦੀ ਜਨਤਾ ਦਲ ਹੋਵੇਗਾ। ਮੁਲਾਇਮ ਇਸ ਮਹਾਂ ਮੋਰਚੇ ਦੀ ਕਮਾਨ ਸੰਭਾਲ ਸਕਦੇ ਹਨ। ਲੋਕ ਸਭਾ ਚੋਣਾਂ ‘ਚ ਕਾਂਗਰਸ ਬੇਹੱਦ ਕਮਜੋਰ ਹੋਈ ਹੈ ਅਤੇ ਹੋਰ ਰਾਜਾਂ ‘ਚ ਹੋ ਰਹੇ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਦਾ ਇਹੀ ਪ੍ਰਦਰਸ਼ਨ ਜਾਰੀ ਹੈ। ਇਨ੍ਹਾਂ ਨੇਤਾਵਾਂ ਦੀ ਕੋਸ਼ਿਸ਼ ਵਿਰੋਧੀ ਦਲਾਂ ਦਾ ਮੋਰਚਾ ਬਣਾ ਕੇ ਭਾਜਪਾ ਅਤੇ ਪ੍ਰਧਾਨ ਮੰਤਰੀ ਮੋਦੀ ਖਿਲਾਫ ਜਨਤਾ ਨੂੰ ਮਜ਼ਬੂਤ ਬਦਲਾਅ ਦੇਣਾ ਹੈ। ਮੋਰਚਾ ਬਣਾਉਣ ਲਈ ਇਕ ਬੈਠਕ 8 ਨਵੰਬਰ ਨੂੰ ਵੀ ਹੋ ਚੁੱਕੀ ਹੈ।

Facebook Comment
Project by : XtremeStudioz