Close
Menu

ਮੁਲਾਇਮ ਦੇ ਪੋਤਰੇ ਦੇ ਵਿਆਹ ਸਮਾਰੋਹ ‘ਚ ਪਹੁੰਚੇ ਪ੍ਰਧਾਨ ਮੰਤਰੀ ਮੋਦੀ

-- 21 February,2015

ਸੈਫਈ (ਉਤਰ ਪ੍ਰਦੇਸ਼), ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਮਾਜਵਾਦੀ ਪਾਰਟੀ ਪ੍ਰਮੁੱਖ ਮੁਲਾਇਮ ਯਾਦਵ ਦੇ ਪੋਤਰੇ ਦੇ ਤਿਲਕ ਸਮਾਰੋਹ ‘ਚ ਉਨ੍ਹਾਂ ਦੇ ਜੱਦੀ ਪਿੰਡ ਸੈਫਈ ਪਹੁੰਚੇ ਹਨ। ਇਸ ਸਮਾਰੋਹ ‘ਚ ਪ੍ਰਧਾਨ ਮੰਤਰੀ ਤੋਂ ਇਲਾਵਾ ਗ੍ਰਹਿ ਮੰਤਰੀ ਰਾਜਨਾਥ ਸਿੰਘ, ਬਾਲੀਵੁੱਡ ਸਟਾਰ ਅਮਿਤਾਭ ਬੱਚਨ ਵਰਗੇ ਕਈ ਵੀ.ਵੀ.ਆਈ.ਪੀ. ਮਹਿਮਾਨ ਸ਼ਾਮਲ ਹੋਣਗੇ। ਦੱਸਿਆ ਜਾ ਰਿਹਾ ਹੈ ਕਿ ਸਮਾਰੋਹ ‘ਚ ਬਹੁਤ ਸਾਰੇ ਲੋਕਾਂ ਦੇ ਆਉਣ ਦੀ ਉਮੀਦ ਹੈ। ਗੌਰਤਲਬ ਹੈ ਕਿ ਮੁਲਾਇਮ ਦੇ ਪੋਤੇ ਤੇ ਸੰਸਦ ਤੇਜ ਪ੍ਰਤਾਪ ਯਾਦਵ ਦਾ ਤਿਲਕ ਦਾ ਰਾਜਦ ਪ੍ਰਮੱਖ ਅਤੇ ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਦੀ ਲੜਕੀ ਰਾਜਲਕਸ਼ਮੀ ਨਾਲ ਹੋ ਰਿਹਾ ਹੈ। ਦੋਵਾਂ ਦਾ ਵਿਵਾਹ 26 ਫਰਵਰੀ ਨੂੰ ਨਵੀਂ ਦਿੱਲੀ ‘ਚ ਹੋਵੇਗਾ।

Facebook Comment
Project by : XtremeStudioz