Close
Menu

ਮੁਸ਼ੱਰਫ ਦੀ ਜਾਂਚ ਲਈ ਮੈਡੀਕਲ ਬੋਰਡ ਦਾ ਗਠਨ

-- 17 January,2014

ਇਸਲਾਮਾਬਾਦ – ਪਾਕਿਸਤਾਨ ਵਿਚ ਦੇਸ਼ ਧਰੋਹ ਮਾਮਲੇ ਦੀ ਸੁਣਵਾਈ ਕਰ ਰਹੀ ਇਕ ਵਿਸ਼ੇਸ਼ ਅਦਾਲਤ ਨੇ ਵੀਰਵਾਰ ਸਾਬਕਾ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ ਦੀ ਸਿਹਤ ਦੀ ਜਾਂਚ ਲਈ ਇਕ ਮੈਡੀਕਲ ਬੋਰਡ ਗਠਿਤ ਕਰਨ ਦਾ ਹੁਕਮ ਦਿੱਤਾ। ਇਸ ਤੋਂ ਪਹਿਲਾਂ ਮੁਸ਼ੱਰਫ ਦੇ ਵਕੀਲ ਨੇ ਕਿਹਾ ਕਿ ਉਨ੍ਹਾਂ ਦੇ ਮੁਵੱਕਿਲ ਨੂੰ ਇਲਾਜ ਲਈ ਅਮਰੀਕਾ ਭੇਜਿਆ ਜਾਣਾ ਚਾਹੀਦਾ ਹੈ। ਰਾਵਲਪਿੰਡੀ ਸਥਿਤ ‘ਆਰਮਡ ਫੋਰਸਿਜ਼ ਇੰਸਟੀਚਿਊਟ ਆਫ ਕਾਰਡੀਓਲਾਜੀ’ (ਏ. ਐੱਫ. ਆਈ. ਸੀ.) ਦੇ ਡਾਕਟਰਾਂ ਵਾਲਾ ਬੋਰਡ 70 ਸਾਲ ਦੇ ਮੁਸ਼ੱਰਫ ਦੀ ਸਿਹਤ ਦੀ ਜਾਂਚ ਕਰੇਗਾ ਅਤੇ 24 ਜਨਵਰੀ ਨੂੰ ਅਦਾਲਤ ਨੂੰ ਆਪਣੀ ਰਿਪੋਰਟ ਸੌਂਪੇਗਾ। ਮੁਸ਼ੱਰਫ ਦੇ ਵਕੀਲ ਨੇ ਕਿਹਾ ਕਿ ਅਦਾਲਤ ਨੇ ਮੈਡੀਕਲ ਬੋਰਡ ਨੂੰ ਕਿਹਾ ਹੈ ਕਿ ਉਹ ਕਈ ਸਵਾਲਾਂ ਦਾ ਜਵਾਬ ਲੱਭੇ।

Facebook Comment
Project by : XtremeStudioz