Close
Menu

ਮੁਸ਼ੱਰਫ ਨੇ ਨਾਮਜ਼ਦਗੀ ਪੱਤਰ ਖਾਰਿਜ ਹੋਣ ਨੂੰ ਦਿੱਤੀ ਚੁਣੌਤੀ

-- 06 June,2015

ਇਸਲਾਮਾਬਾਦ— ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ ਨੇ 2013 ਦੀਆਂ ਆਮ ਚੋਣਾਂ ਵਿਚ ਉਨ੍ਹਾਂ ਦਾ ਨਾਮਜ਼ਦਗੀ ਪੱਤਰ ਖਾਰਿਜ ਕੀਤੇ ਜਾਣ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਹੈ। ਮੁਸ਼ੱਰਫ ਨੇ ਨੈਸ਼ਨਲ ਅਸੈਂਬਲੀ ਦੀ ਸੀਟ ‘ਤੇ ਚੋਣ ਲੜਨ ਲਈ ਨਾਮਜ਼ਦਗੀ ਪੱਤਰ ਦਾਖਲ ਕੀਤਾ ਸੀ।
ਮੁਸ਼ੱਰਫ ਨੇ ਕਰਾਚੀ ‘ਚ ਚੋਣ ਟ੍ਰਿਬਿਊਨਲ ‘ਚ ਅਪੀਲ ਦਾਖਲ ਕੀਤੀ ਸੀ, ਜਿਸ ਨੂੰ 16 ਅਪ੍ਰੈਲ 2013 ਨੂੰ ਰੱਦ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਸਿੰਧ ਹਾਈ ਕੋਰਟ ਦੇ ਸਾਹਮਣੇ ਅਪੀਲ ਕੀਤੀ ਸੀ, ਇਥੇ ਵੀ ਉਨ੍ਹਾਂ ਦੀ ਅਪੀਲ ਰੱਦ ਕਰ ਦਿੱਤੀ ਗਈ ਸੀ। ਇਸ ਮੁੱਦੇ ‘ਤੇ 14 ਫਰਵਰੀ, 2015 ਨੂੰ ਫੈਸਲਾ ਸੁਣਾਇਆ ਜਾਵੇਗਾ। ਸੀਨੇਟਰ ਫਰੋਗ ਨਸੀਮ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ‘ਚ ਸਾਬਕਾ ਰਾਸ਼ਟਰਪਤੀ ਨੇ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਕਿ ਉਹ ਸਿੰਧ ਹਾਈ ਕੋਰਟ ਦੇ ਫੈਸਲੇ ਨੂੰ ਰੱਦ ਕਰ ਦੇਵੇ ਅਤੇ ਇਸ ਨੂੰ ਨਾਜਾਇਜ਼ ਅਤੇ ਬਿਨਾ ਆਧਾਰ ਸੁਣਾਇਆ ਗਿਆ ਘੋਸ਼ਿਤ ਕਰੇ।

Facebook Comment
Project by : XtremeStudioz