Close
Menu

ਮੁਸਰਤ ਤੇ ਗਿਲਾਨੀ ਵਿਰੁੱਧ ਦੋਸ਼ ‘ਫਰਜ਼ੀ ਅਤੇ ਗੈਰ-ਕਾਨੂੰਨੀ’ : ਪਾਕਿਸਤਾਨ

-- 18 April,2015

ਇਸਲਾਮਾਬਾਦ- ਪਾਕਿਸਤਾਨ ਨੇ ਕਸ਼ਮੀਰੀ ਵੱਖਵਾਦੀ ਆਗੂ ਮੁਸਰਤ ਆਲਮ ਨੂੰ ਗ੍ਰਿਫਤਾਰ ਕਰਨ ਅਤੇ ਸਈਦ ਅਲੀ ਸ਼ਾਹ ਗਿਲਾਨੀ ਨੂੰ ਘਰ ਵਿਚ ਨਜ਼ਰਬੰਦ ਕਰਨ ਦੀ ਨਿੰਦ ਾਕੀਤੀ ਹੈ। ਪਾਕਿ ਨੇ ਦੋਵਾਂ ਵੱਖਵਾਦੀ ਆਗੂਆਂ ਵਿਰੁੱਧ ਲਾਏ ਗਏ ਦੋਸ਼ਾਂ ਨੂੰ ‘ਫਰਜ਼ੀ ਅਤੇ ਗੈਰ-ਕਾਨੂੰਨੀ’ ਦੱਸਿਆ ਹੈ।
ਪਾਕਿਸਤਾਨ ਦੇ ਵਿਦੇਸ਼ ਵਿਭਾਗ ਦੀ ਬੁਲਾਰਨ ਤਸਨੀਮ ਅਸਲਮ ਖਾਨ ਨੇ ਕਿਹਾ ਕਿ ਇਹ ਅਫਸੋਸਜਨਕ ਹੈ ਕਿ ਭਾਰਤ ਨੇ  ਸ਼ਾਂਤੀਪੂਰਨ ਵਿਧਾਨ ਸਭਾ ਦੇ ਅਧਿਕਾਰ ਨੂੰ ਲੈ ਕੇ  ਸ਼ਾਂਤੀਪੂਰਵਕ ਵਿਖਾਵਾ ਕਰ ਰਹੇ ਵਿਖਾਵਾਕਾਰੀਆਂ ਵਿਰੁੱਧ ਤਾਕਤ ਦੀ ਵਰਤੋਂ ਕੀਤੀ। ਸ਼੍ਰੀਨਗਰ ਵਿਚ ਮੁਸਰਤ ਦੇ ਸਵਾਗਤ ਵਿਚ ਪਾਕਿਸਤਾਨੀ ਝੰਡੇ ਲਹਿਰਾਉਣ ‘ਤੇ ਭਾਰਤ ਦੀ ਤਿੱਖੀ ਪ੍ਰਤੀਕਿਰਿਆ ਦੇ ਜਵਾਬ ਵਿਚ ਖਾਨ ਨੇ ਕਿਹਾ ਕਿ ਸ਼੍ਰੀਨਗਰ ਦੀਆਂ ਸੜਕਾਂ ‘ਤੇ ਅਸੀਂ ਜੋ ਦੇਖਿਆ ਹੈ, ਉਹ ਕਸ਼ਮੀਰ ਅਤੇ ਪਾਕਿਸਤਾਨ ਦੇ ਲੋਕਾਂ ਵਿਚਾਲੇ ਡੂੰਘੇ ਅਤੇ ਪ੍ਰਭਾਵੀ ਭਾਵਨਾਤਮਕ ਰਿਸ਼ਤਿਆਂ ਨੂੰ ਦਿਖਾਉਂਦਾ ਹੈ।

Facebook Comment
Project by : XtremeStudioz