Close
Menu

ਮੁਸਲਮਾਨਾਂ ‘ਤੇ ਦਿੱਤੇ ਬਿਆਨ ਤੋਂ ਬਾਅਦ ‘ਆਪ’ ਨੇ ਸੰਜੇ ਰਾਊਤ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ

-- 13 April,2015

ਨਵੀਂ ਦਿੱਲੀ, ਆਮ ਆਦਮੀ ਪਾਰਟੀ ਨੇ ਇਸ ਟਿੱਪਣੀ ਨੂੰ ਲੈ ਕੇ ਸ਼ਿਵਸੈਨਾ ਤੇ ਉਸਦੇ ਮੁਖਪਤਰ ਸਾਮਨਾ ਦੇ ਸੰਪਾਦਕ ਸੰਜੇ ਰਾਊਤ ਦੇ ਖਿਲਾਫ ਅਪਰਾਧਕ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਕਿ ਮੁਸਲਮਾਨਾਂ ਦੇ ਮਤਦਾਨ ਦੇ ਅਧਿਕਾਰ ਨੂੰ ਖ਼ਤਮ ਕਰ ਦੇਣ ਚਾਹੀਦਾ ਹੈ। ਆਪ ਵੱਲੋਂ ਜਾਰੀ ਇੱਕ ਬਿਆਨ ‘ਚ ਇਲਜ਼ਾਮ ਲਗਾਇਆ ਕਿ ਲੇਖ ਦਾ ਉਦੇਸ਼ ‘ਸਸਤਾ ਪ੍ਰਚਾਰ’ ਹਾਸਲ ਕਰਨਾ ਤੇ ਭਾਈਚਾਰਿਆਂ ‘ਚ ਨਫ਼ਰਤ ਫੈਲਾਉਣਾ ਹੈ। ਆਪ ਨੇ ਕਿਹਾ ਕਿ ਮਹਾਰਾਸ਼ਟਰ ਦੀ ਭਾਜਪਾ ਨੀਤ ਮਹਾਰਾਸ਼ਟਰ ਸਰਕਾਰ ਨੂੰ ਸੰਜੇ ਰਾਊਤ ਤੇ ਸ਼ਿਵਸੈਨਾ ਦੇ ਖ਼ਿਲਾਫ਼ ਅਪਰਾਧਕ ਮਾਮਲਾ ਦਰਜ ਕਰਨ ਤੋਂ ਬਾਅਦ ਰਾਊਤ ਨੂੰ ਤੁਰੰਤ ਗ੍ਰਿਫ਼ਤਾਰ ਕਰ ਲੈਣਾ ਚਾਹੀਦਾ ਹੈ। ਇਸਦੇ ਨਾਲ ਹੀ ਸ਼ਿਵਸੈਨਾ ਦੀ ਰਾਜਨੀਤਕ ਪਾਰਟੀ ਦੇ ਰੂਪ ‘ਚ ਤੁਰੰਤ ਮਾਨਤਾ ਖ਼ਤਮ ਕਰਨ ਦੀ ਵੀ ਮੰਗ ਕੀਤੀ ।

Facebook Comment
Project by : XtremeStudioz