Close
Menu

ਮੁਸਲਮਾਨਾਂ ਤੋਂ ਖੋਹ ਲੈਣਾ ਚਾਹੀਦਾ ਹੈ ਮਤਦਾਨ ਦਾ ਅਧਿਕਾਰ: ਸ਼ਿਵਸੈਨਾ

-- 12 April,2015

ਮੁੰਬਈ, ਸ਼ਿਵਸੈਨਾ ਨੇ ਇੱਕ ਵਾਰ ਫਿਰ ਵਿਵਾਦਿਤ ਬਿਆਨ ਦੇ ਕੇ ਵੱਡਾ ਬਵਾਲ ਖੜ੍ਹਾ ਕਰ ਦਿੱਤਾ ਹੈ। ਸ਼ਿਵਸੈਨਾ ਸੰਸਦ ਸੰਜੇ ਰਾਉਤ ਦਾ ਕਹਿਣਾ ਹੈ ਕਿ ਦੇਸ਼ ਦੇ ਮੁਸਲਮਾਨਾਂ ਤੋਂ ਮਤਦਾਨ ਦਾ ਅਧਿਕਾਰ ਖੋਹ ਲਿਆ ਜਾਣਾ ਚਾਹੀਦਾ ਹੈ, ਉਦੋਂ ਹੀ ਮੁਸਲਮਾਨ ਵੋਟ ਬੈਂਕ ਦੀ ਰਾਜਨੀਤੀ ਖ਼ਤਮ ਹੋਵੇਗੀ। ਸੰਜੇ ਰਾਉਤ ਨੇ ਸ਼ਿਵਸੇਨਾ ਦੇ ਮੁੱਖ ਪੱਤਰ ਸਾਮਣਾ ‘ਚ ਇਹ ਗੱਲ ਲਿਖੀ ਹੈ। ਰਾਉਤ ਨੇ ਮੁਖਪਤਰ ‘ਚ ਲਿਖਿਆ ਹੈ ਕਿ ਮੁਸਲਮਾਨ ਵੋਟ ਬੈਂਕ ਨੂੰ ਲੈ ਕੇ ਰਾਜਨੀਤਕ ਦਲਾਂ ‘ਤੇ ਪਤਿਅਉਂਣ ਦੇ ਇਲਜ਼ਾਮ ਤਾਂ ਲੱਗਦੇ ਰਹੇ ਹਨ। ਇਸ ਲਈ ਇਨ੍ਹਾਂ ਚੀਜ਼ਾਂ ‘ਤੇ ਰੋਕ ਲਗਾਉਣਾ ਜ਼ਰੂਰੀ ਹੈ। ਸੰਜੇ ਰਾਉਤ ਨੇ ਸ਼ਿਵਸੇਨਾ ਦੇ ਸੰਸਥਾਪਕ ਬਾਲਾ ਸਾਹਿਬ ਠਾਕਰੇ ਦੇ ਬਿਆਨ ਦਾ ਵੀ ਹਵਾਲਾ ਦਿੱਤਾ। ਸੰਜੇ ਰਾਉਤ ਨੇ ਦਰਅਸਲ ਸਾਮਣਾ ‘ਚ ਓਵੈਸੀ ਬੰਧੂਆਂ ‘ਤੇ ਇਹ ਲੇਖ ਲਿਖਿਆ ਹੈ। ਲੇਖ ‘ਚ ਰਾਉਤ ਨੇ ਓਵੈਸੀ ਬੰਦੂਆਂ ਨੂੰ ਸਪੋਲਾ ਕਰਾਰ ਦਿੱਤਾ ਹੈ ਤੇ ਕਿਹਾ ਕਿ ਦੋਵੇਂ ਭਰਾ ਮੁਸਲਮਾਨ ਵੋਟਾਂ ਦੀ ਸਿਆਸਤ ਕਰ ਰਹੇ ਹਨ । ਸੰਜੇ ਰਾਉਤ ਦੇ ਇਸ ਲੇਖ ਦੀ ਕੜੀ ਆਲੋਚਨਾ ਕਰਦੇ ਹੋਏ ਕਾਂਗਰਸ ਬੁਲਾਰੇ ਮੀਮ ਅਫ਼ਜ਼ਲ ਨੇ ਕਿਹਾ ਕਿ ਸੰਜੇ ਰਾਉਤ ਦਾ ਇਹ ਬਿਆਨ ਸੰਵਿਧਾਨ ਦੇ ਖ਼ਿਲਾਫ਼ ਹੈ। ਉਨ੍ਹਾਂ ਨੂੰ ਇਹ ਬਿਆਨ ਦੇਣ ਤੋਂ ਪਹਿਲਾਂ ਸੋਚਣਾ ਚਾਹੀਦਾ ਸੀ।

Facebook Comment
Project by : XtremeStudioz