Close
Menu

ਮੁਸਲਿਮ ਅੱਜ ਵੀ ਸਪਾ ‘ਤੇ ਹੀ ਭਰੋਸਾ ਕਰਦੇ ਹਨ : ਮੁਲਾਇਮ

-- 22 October,2013

ਲਖਨਊ— ਸਮਾਜਵਾਦੀ ਪਾਰਟੀ (ਸਪਾ) ਮੁਖੀ ਮੁਲਾਇਮ ਸਿੰਘ ਯਾਦਵ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਨੇ ਹੀ ਮੁਸਲਮਾਨਾਂ ਦੀ ਭਾਸ਼ਾ, ਸੱਭਿਆਚਾਰ ਅਤੇ ਪਛਾਣ ਨੂੰ ਸਨਮਾਨ ਦਿਵਾਇਆ ਹੈ ਅਤੇ ਮੁਸਲਿਮ ਅੱਜ ਵੀ ਸਪਾ ‘ਤੇ ਹੀ ਵਿਸ਼ਵਾਸ ਕਰਦੇ ਹਨ। ਯਾਦਵ ਨੇ ਸਪਾ ਦੀ ਰਾਜ ਕਾਰਜਕਰਨੀ ਦੀ ਬੈਠਕ ‘ਚ ਸੋਮਵਾਰ ਨੂੰ ਕਿਹਾ ਕਿ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ। ਇਸ ਦੌਰਾਨ ਸਪਾ ਦੇ ਖਿਲਾਫ ਕਈ ਤਰ੍ਹਾਂ ਦੀਆਂ ਸਾਜ਼ਿਸ਼ਾਂ ਰਚੀਆਂ ਜਾਣਗੀਆਂ। ਇਨਾਂ ਤੋਂ ਸੁਚੇਤ ਰਹਿ ਕੇ ਆਉਣ ਵਾਲੀਆਂ ਲੋਕ ਸਭਾ ਚੋਣਾਂ ‘ਚ ਸਪਾ ਉਮੀਦਵਾਰਾਂ ਨੂੰ ਜਿਤਾਉਣਾ ਪਵੇਗਾ ਤਾਂ ਹੀ ਕੇਂਦਰ ‘ਚ ਸਪਾ ਦੀਆਂ ਨੀਤੀਆਂ ਲਾਗੂ ਕੀਤੀਆਂ ਜਾ ਸਕਣਗੀਆਂ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੇ ਰਾਜ ‘ਚ ਮੁਸਲਮਾਨਾਂ ਦੀ ਬਹੁਤ ਬੇਕਦਰੀ ਹੋਈ ਹੈ ਅਤੇ ਭਾਜਪਾ ਰਾਜ ‘ਚ ਗੁਜਰਾਤ ‘ਚ ਉਨ੍ਹਾਂ ਦਾ ਕਤਲੇਆਮ ਹੋਇਆ। ਲੋਕ ਸਭਾ ਚੋਣਾਂ ‘ਚ ਜ਼ਿਆਦਾ ਤੋਂ ਜ਼ਿਆਦਾ ਸੀਟਾਂ ਦਿਵਾਉਣ ਲਈ ਪੂਰਾ ਜ਼ੋਰ ਲਗਾਉਣ ਦੀ ਵਰਕਰਾਂ ਨੂੰ ਅਪੀਲ ਕਰਦੇ ਹੋਏ ਯਾਦਵ ਨੇ ਕਿਹਾ ਕਿ ਚੋਣਾਂ ‘ਚ ਜਿੱਤ ਲਈ ਬੂਥ ਪੱਧਰ ‘ਤੇ ਪਾਰਟੀ ਨੂੰ ਮਜ਼ਬੂਤ ਕਰਨਾ ਪਵੇਗਾ ਅਤੇ ਪ੍ਰਦੇਸ਼ ਸਰਕਾਰ ਦੀਆਂ ਨੀਤੀਆਂ ਅਤੇ ਪ੍ਰਾਪਤੀਆਂ ਨੂੰ ਲੋਕਾਂ ਤੱਕ ਪਹੁੰਚਾਉਣਾ ਪਵੇਗਾ।

Facebook Comment
Project by : XtremeStudioz