Close
Menu

ਮੁਸਲਿਮ ਆਬਾਦੀ ਵਾਲੇ ਪਿੰਡਾਂ ਵਿੱਚ ਪੰਚਾਇਤੀ ਜ਼ਮੀਨਾਂ ਵਿੱਚੋਂ ਕਬਰਸਤਾਨ ਬਣਾਉਣ ਲਈ ਜਗ੍ਹਾ ਅਲਾਟ ਕੀਤੀ ਜਾਵੇਗੀ-ਸੁਖਬੀਰ

-- 10 August,2013

Main-photo-dycm-punjab-300x2791

ਬਠਿੰਡਾ 10 ਅਗਸਤ (ਦੇਸ ਪ੍ਰਦੇਸ ਟਾਈਮਜ਼)-ਉਪ ਮੁਖ ਮੰਤਰੀ ਪੰਜਾਬ ਸ਼ ਸੁਖਬੀਰ ਸਿੰਘ ਬਾਦਲ ਨੇ ਅੱਜ ਇਥੇ ਕਿਹਾ ਕਿ ਮੁਸਲਿਮ ਆਬਾਦੀ ਵਾਲੇ ਪਿੰਡਾਂ ਵਿੱਚ ਪੰਚਾਇਤੀ ਜ਼ਮੀਨਾਂ ਵਿੱਚੋਂ ਕਬਰਸਤਾਨ ਬਣਾਉਣ ਲਈ ਜਗ੍ਹਾ ਅਲਾਟ ਕੀਤੀ ਜਾਵੇਗੀ। ਅੱਜ ਇਥੇ ਈਦਗਾਹ ਵਿਖੇ ਈਦ-ਉੱਲ-ਫਿਤਰ ਸਬੰਧੀ ਸਮਾਗਮ Ḕਚ ਸ਼ਿਰਕਤ ਕਰਨ ਲਈ ਪੁੱਜੇ ਉਪ ਮੁਖ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜਲਦ ਹੀ ਪੰਜਾਬ ਸਰਕਾਰ ਵੱਲੋਂ ਪਾਲਿਸੀ ਲਿਆਂਦੀ ਜਾ ਰਹੀ ਹੈ ਜਿਸ ਤਹਿਤ ਸੂਬੇ ਦੇ ਜਿਹੜੇ ਵੀ ਪਿੰਡਾਂ ਵਿੱਚ ਮੁਸਲਿਮ ਆਬਾਦੀ ਹੈ ਉਥੇ ਪੰਚਾਇਤੀ ਜ਼ਮੀਨਾਂ ਵਿੱਚੋਂ ਕਬਰਸਤਾਨ ਬਣਾਉਣ ਲਈ ਜਗ੍ਹਾ ਅਲਾਟ ਕੀਤੀ ਜਾਵੇਗੀ। ਸ਼ ਬਾਦਲ ਨੇ ਮੁਸਲਿਮ ਭਾਈਚਾਰੇ ਨੂੰ ਈਦ-ਉੱਲ-ਫਿਤਰ ਦੀ ਮੁਬਾਰਕਬਾਦ ਦਿੱਤੀ।
ਸ਼ ਬਾਦਲ ਨੇ ਕਿਹਾ ਕਿ ਘੱਟ ਗਿਣਤੀ ਭਾਈਚਾਰਿਆਂ ਲਈ ਵਿਸ਼ੇਸ਼ ਤੌਰ Ḕਤੇ ਵਿੱਦਿਅਕ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਅਸ਼ੀਰਵਾਦ ਸਕੀਮ ਤਹਿਤ ਘੱਟ ਗਿਣਤੀਆਂ ਨਾਲ ਸਬੰਧਤ ਵਿਦਿਆਰਥੀਆਂ ਨੂੰ ਕਾਲਜ ਪੱਧਰ ਦੀ ਸਿੱਖਿਆ ਬਿਲਕੁਲ ਫਰੀ ਮੁਹੱਈਆ ਕਰਵਾਈ ਜਾ ਰਹੀ ਹੈ ਅਤੇ ਘੱਟ ਗਿਣਤੀ ਭਾਈਚਾਰਿਆਂ ਨਾਲ ਸਬੰਧਤ ਵਿਦਿਆਰਥੀ ਇਸ ਸਕੀਮ ਦਾ ਲਾਭ ਲੈਣ ਲਈ ਆਨਲਾਈਨ ਅਪਲਾਈ ਕਰ ਸਕਦੇ ਹਨ। ਉਪ ਮੁਖ ਮੰਤਰੀ ਨੇ ਕਿਹਾ ਕਿ ਹੁਣ ਤੱਕ ਇਸ ਸਕੀਮ ਤਹਿਤ 48 ਹਜ਼ਾਰ ਦੇ ਕਰੀਬ ਵਿਦਿਆਰਥੀ ਅਪਲਾਈ ਕਰ ਚੁੱਕੇ ਹਨ ਅਤੇ ਉਮੀਦ ਹੈ ਇਸ ਵਰ੍ਹੇ ਪੰਜਾਬ ਅੰਦਰ 1æ50 ਲੱਖ ਵਿਦਿਆਰਥੀ ਇਸ ਸਕੀਮ ਦਾ ਲਾਭ ਲੈਣਗੇ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਨਰਸਿੰਗ, ਤਕਨੀਕੀ ਤੇ ਹੋਰ ਕਾਲਜਾਂ ਵਿੱਚ ਵਿਦਿਆਰਥੀਆਂ ਨੂੰ ਇਸ ਸਕੀਮ ਦਾ ਲਾਭ ਹੋਵੇਗਾ। ਪੰਜਾਬ ਸਰਕਾਰ ਵੱਲੋਂ ਲੋਕ ਪੱਖ ਵਿੱਚ ਚੁੱਕੇ ਜਾ ਰਹੇ ਕਦਮਾਂ ਦਾ ਹਵਾਲਾ ਦਿੰਦਿਆਂ ਸ਼ ਬਾਦ ਲ ਨੇ ਦੱਸਿਆ ਕਾਂਗਰਸ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਪੈਦਾ ਹੋਈ ਅੰਤਾਂ ਦੀ ਮਹਿੰਗਾਈ ਦੀ ਮਾਰ ਤੋਂ ਗਰੀਬ ਵਰਗਾਂ ਨੂੰ ਬਚਾਉਣ ਲਈ ਪੰਜਾਬ ਸਰਕਾਰ ਵੱਲੋਂ ਆਟਾ ਦਾਲ ਸਕੀਮ ਤਹਿਤ ਹੁਣ 15 ਲੱਖ ਦੀ ਥਾਂ 30 ਲੱਖ ਪਰਿਵਾਰ ਕਵਰ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗਰੀਬ ਪਰਿਵਾਰਾਂ ਲਈ ਹਰ ਸਾਲ 30 ਹਜ਼ਾਰ ਰੁਪਏ ਤੱਕ ਦਾ ਇਲਾਜ ਮੁਫਤ ਮੁਹੱਈਆ ਕਰਵਾਉਣ ਲਈ ਯੋਜਨਾਂ ਨੂੰ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ।
ਸ਼ਬਾਦਲ ਨੇ ਐਲਾਨ ਕੀਤਾ ਕਿ ਗਰੀਬ ਮੁਸਲਿਮ ਪਰਿਵਾਰਾਂ ਲਈ ਬਠਿੰਡਾ ਵਿਖੇ 18 ਏਕੜ ਜ਼ਮੀਨ ਵਿੱਚ ਘਰ ਬਣਾਏ ਜਾਣਗੇ ਅਤੇ ਇਸੇ ਜਗ੍ਹਾ ਮੁਸਲਿਮ ਪਰਿਵਾਰਾਂ ਦੇ ਬੱਚਿਆਂ ਲਈ ਸਕੂਲ ਬਣਾਉਣ ਦਾ ਐਲਾਨ ਕੀਤਾ ਗਿਆ। ਇਸੇ ਤਰ੍ਹਾਂ ਸਥਾਨਕ ਮੁਸਲਿਮ ਭਾਈਚਾਰੇ ਦੀ ਮੰਗ ਅਨੁਸਾਰ ਸ਼ ਬਾਦਲ ਨੇ ਈਦਗਾਹ ਮੈਦਾਨ ਨੂੰ ਪੱਧਰਾਂ ਕੀਤੇ ਜਾਣ ਲਈ 10 ਲੱਖ ਰੁਪਏ ਅਤੇ 2 ਲੱਖ ਰੁਪਏ ਮੁਖ ਗੇਟ ਬਣਾਉਣ ਲਈ ਦੇਣ ਦਾ ਐਲਾਨ ਕੀਤਾ। ਉਨ੍ਹਾਂ ਸਥਾਨਕ ਪ੍ਰਾਸ਼ਸਨ ਨੂੰ ਹਦਾਇਤ ਕੀਤੀ ਕਿ ਇਸ ਈਦਗਾਹ ਮੈਦਾਨ ਨੂੰ ਪੱਧਰਾ ਕਰਨ ਦੇ ਨਾਲ-ਨਾਲ ਜੇਕਰ ਹੋਰ ਵੀ ਜ਼ਰੂਰਤ ਹੋਵੇ ਉਸ ਸਬੰਧੀ ਵੀ ਐਸਟੀਮੇਟ ਜਲਦ ਤਿਆਰ ਕੀਤਾ ਜਾਵੇ।  ਈਦ-ਉੱਲ-ਫਿਤਰ ਦੀ ਮੁਬਾਰਕ ਦਿੰਦਿਆਂ ਸ਼ ਬਾਦਲ ਨੇ ਕਿਹਾ ਕਿ ਪੰਜਾਬ ਮੁਲਕ ਦਾ ਇਕ ਅਜਿਹਾ ਸੂਬਾ ਹੈ ਜਿਥੇ ਸਾਰੇ ਧਰਮਾਂ ਦਾ ਸਤਿਕਾਰ ਹੁੰਦਾ ਹੈ ਅਤੇ ਭਾਈਚਾਰਕ ਸਾਂਝ ਬਹੁਤ ਡੂੰਘੀ ਹੈ। ਉਨ੍ਹਾਂ ਕਿਹਾ ਕਿ ਸਹੀ ਅਰਥਾਂ ਵਿੱਚ ਓਹੀ ਮੁਲਕ ਤਰੱਕੀ ਕਰ ਸਕਦੇ ਹਨ ਜਿਥੇ ਸਾਰੇ ਧਰਮਾਂ ਅਤੇ ਹਰ ਭਾਈਚਾਰ ਨੂੰ ਸਤਿਕਾਰ ਮਿਲੇ। ਇਸ ਸਮਾਗਮ ਮੌਕੇ ਉਪ ਮੁਖ ਮੰਤਰੀ ਵੱਲੋਂ ਮੁਸਲਿਮ ਹਿਊਮਨ ਵੈਲਫੇਅਰ ਸੁਸਾਇਟੀ ਵੱਲੋਂ ਛਪਵਾਈ ਗਈ Ḕਮਾਲਵਾ ਆਇਨੇ ਇਸਲਾਮḔ ਨਾਮੀ ਕਿਤਾਬ ਵੀ ਰਿਲੀਜ਼ ਕੀਤੀ ਗਈ। ਮੁਸਲਿਮ ਹਿਊਮਨ ਵੈਲਫੇਅਰ ਸੁਸਾਇਟੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਵੱਲੋਂ ਇਸ ਮੌਕੇ ਉਪ ਮੁਖ ਮੰਤਰੀ ਅਤੇ ਮੁਖ ਸੰਸਦੀ ਸਕੱਤਰ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਮੁØਖ ਸੰਸਦੀ ਸਕੱਤਰ ਸ੍ਰੀ ਸਰੂਪ ਚੰਦ ਸਿੰਗਲਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਮੁਹੰਮਦ ਤਇਅਬ, ਜ਼ਿਲ੍ਹਾ ਪੁਲੀਸ ਮੁਖੀ ਸ੍ਰੀ ਰਵਚਰਨ ਸਿੰਘ ਬਰਾੜ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਾਜੀਵ ਪ੍ਰਾਸ਼ਰ, ਸਾਬਕਾ ਮੇਅਰ ਸ੍ਰੀ ਬਲਜੀਤ ਸਿੰਘ ਬੀੜਬਹਿਮਣ, ਜ਼ਿਲ੍ਹਾ ਪ੍ਰੈਸ ਸਕੱਤਰ ਡਾæਓਮ ਪ੍ਰਕਾਸ਼ ਸ਼ਰਮਾਂ, ਮੁਸਲਿਮ ਹਿਊਮਨ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਸ੍ਰੀ ਅਨੀਸ਼ ਅਹਿਮਦ, ਪ੍ਰਧਾਨ ਸ੍ਰੀ ਸੁਖਦੇਵ ਖਾਨ, ਸਕੱਤਰ ਸ੍ਰੀ ਜਮੀਲ ਅਹਿਮਦ, ਸੇਵਾਮੁਕਤ ਐਸ਼ਪੀæ ਸ੍ਰੀ ਖੁਸ਼ੀ ਮੁਹੰਮਦ ਤੋਂ ਇਲਾਵਾ ਹੋਰ ਮੁਸਲਿਮ ਭਾਈਚਾਰ¶ éÅ੧ Ãì¿èå ੰÅ×ਸ਼ ÔÅ੭ð Ãé੍ਵ

Facebook Comment
Project by : XtremeStudioz