Close
Menu

ਮੁਸ਼ਰਫ ਨੇ ਵਿਦੇਸ਼ ਦੌਰੇ ਲਈ ਅਦਾਲਤ ਤੋਂ ਇਜਾਜ਼ਤ ਮੰਗੀ

-- 12 November,2013

ਕਰਾਚੀ- ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰਫ ਨੇ ਵਿਦੇਸ਼ ਦੌਰਾ ਕਰਨ ਲਈ ਅਦਾਲਤ ਤੋਂ ਇਜਾਜ਼ਤ ਮੰਗੀ ਹੈ। ਉਨ੍ਹਾਂ ਨੂੰ 4 ਮੁੱਖ ਮਾਮਲਿਆਂ ‘ਚ ਜ਼ਮਾਨਤ ਮਿਲ ਚੁੱਕੀ ਹੈ ਪਰ ਉਨ੍ਹਾਂ ਦੇ ਵਿਦੇਸ਼ ਦੌਰੇ ‘ਤੇ ਸਰਕਾਰ ਨੇ ਪ੍ਰਤੀਬੰਧ ਲਗਾ ਰੱਖਿਆ ਹੈ। ਮੁਸ਼ਰਫ ਦੇ ਵਕੀਲਾਂ ਨੇ ਸਿੰਧ ਹਾਈ ਕੋਰਟ ‘ਚ ਬੇਨਤੀ ਦਾਇਰ ਕਰਕੇ ਮੰਗ ਕੀਤੀ ਹੈ ਕਿ ਮੁਸ਼ਰਫ ਦਾ ਨਾਂ ਗ੍ਰਹਿ ਮੰਤਰਾਲੇ ਦੀ ਐਕਜ਼ੀਟ ਕੰਟਰੋਲ ਲਿਸਟ ‘ਚੋਂ ਹਟਾਇਆ ਜਾਵੇ। ਉਨ੍ਹਾਂ ਦੇ ਵਕੀਲ ਐਕਯੂ ਹਾਲੇਪੋਟਾ ਨੇ ਕਿਹਾ ਕਿ ਵੱਖ-ਵੱਖ ਅਦਾਲਤਾਂ ਨੇ ਸਾਰੇ ਮਾਮਲਿਆਂ ‘ਚ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੁਸ਼ਰਫ ਆਪਣੀ 95 ਸਾਲਾ ਮਾਂ ਦਾ ਹਾਲਚਾਲ ਜਾਣਨ ਲਈ ਦੁਬਈ ਜਾਣਾ ਚਾਹੁੰਦੇ ਹਨ। ਉਨ੍ਹਾਂ ਦੀ ਮਾਂ ਗੰਭੀਰ ਰੂਪ ਨਾਲ ਬੀਮਾਰ ਹੈ ਅਤੇ ਚੱਲਣ-ਫਿਰਣ ‘ਚ ਅਸਮੱਰਥ ਹੈ।

Facebook Comment
Project by : XtremeStudioz