Close
Menu

ਮੁਹਿੰਮ ਨੂੰ ਪਟੜੀ ‘ਤੇ ਲਿਆਉਣ ਲਈ ਉਤਰੇਗਾ ਪਾਕਿਸਤਾਨ

-- 28 February,2015

ਬ੍ਰਿਸਬੇਨ, ਮੈਦਾਨ ਦੇ ਅੰਦਰ ਅਤੇ ਬਾਹਰ ਵਿਵਾਦਾਂ ਤੋਂ ਪ੍ਰੇਸ਼ਾਨ ਪਾਕਿਸਤਾਨ ਕ੍ਰਿਕਟ ਟੀਮ ਵਿਸ਼ਵ ਕੱਪ ਵਿਚ ਐਤਵਾਰ ਨੂੰ ਜਿਥੇ ਪੂਲ ਬੀ ਦੇ ਮੈਚ ਵਿਚ ਜਿੰਬਾਬਵੇ ਖਿਲਾਫ ਉਤਰੇਗੀ ਤਾਂ ਉਸਦੀਆਂ ਨਜ਼ਰਾਂ ਆਪਣੀ ਮੁਹਿੰਮ ਨੂੰ ਪਟੜੀ ‘ਤੇ ਲਿਆਉਣ ‘ਤੇ ਟਿਕੀਆਂ ਹੋਣਗੀਆਂ। ਵਿਸ਼ਵ ਕੱਪ 1992 ਦੀ ਜੇਤੂ ਪਾਕਿਸਤਾਨ ਨੂੰ ਆਪਣੇ ਪਹਿਲੇ ਦੋ ਮੈਚਾਂ ਵਿਚ ਭਾਰਤ ਅਤੇ ਵੈਸਟਇੰਡੀਜ਼ ਹੱਥੋਂ ਇਕਤਰਫਾ ਮੁਕਾਬਲਿਆਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਉਹ ਆਪਣੇ ਰੁਖ਼ ਵਿਚ ਸ਼ਾਮਿਲ 7 ਟੀਮਾਂ ਵਿਚ ਆਖਰੀ ਸਥਾਨ ‘ਤੇ ਚੱਲ ਰਹੀ ਹੈ। ਜਿੰਬਾਬਵੇ ਨੇ ਇਕ ਮੈਚ ਜਿੱਤਿਆ ਹੈ, ਜਦਕਿ 2 ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਉਹ ਅੰਕ ਸੂਚੀ ‘ਚ 5ਵੇਂ ਸਥਾਨ ‘ਤੇ ਕਾਬਜ਼ ਹੈ। 2 ਮੈਚਾਂ ਵਿਚ ਕਰਾਰੀ ਹਾਰ ਤੋਂ ਇਲਾਵਾ ਪਾਕਿਸਤਾਨੀ ਟੀਮ ਮੈਦਾਨ ਦੇ ਅੰਦਰ ਅਤੇ ਬਾਹਰ ਦੇ ਵਿਵਾਦਾਂ ਕਾਰਨ ਵੀ ਪ੍ਰੇਸ਼ਾਨ ਹੈ। ਮੁੱਖ ਚੋਣਕਰਤਾ ਮੋਇਨ ਖਾਨ ਨੂੰ ਪੀ. ਸੀ. ਬੀ. ਨੇ ਵੈਸਟਇੰਡੀਜ਼ ਦੇ ਖਿਲਾਫ ਮੁਕਾਬਲੇ ਤੋਂ ਪਹਿਲਾਂ ਕੈਸੀਨੋ ਜਾਣ ਲਈ ਵਾਪਿਸ ਪਾਕਿਸਤਾਨ ਬੁਲਾ ਲਿਆ ਹੈ। ਕਪਤਾਨ ਮਿਸਬਾਹ ਉਲ ਹੱਕ ਅਤੇ ਉਸਦੀ ਟੀਮ ਨੂੰ ਲੱਚਰ ਪ੍ਰਦਰਸ਼ਨ ਕਾਰਨ ਆਲੋਚਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਨ੍ਹਾਂ ‘ਤੇ ਬਾਕੀ ਬਚੇ ਲੀਗ ਮੈਚਾਂ ਵਿਚ ਵਧੀਆ ਪ੍ਰਦਰਸ਼ਨ ਕਰਨ ਦਾ ਦਬਾਅ ਹੈ। ਭਾਰਤ ਕੋਲੋਂ 76 ਅਤੇ ਵੈਸਟਇੰਡੀਜ਼ ਹੱਥੋਂ 150 ਦੌੜਾਂ ਨਾਲ ਹਾਰਨ ਤੋਂ ਬਾਅਦ ਪਾਕਿਸਤਾਨ ‘ਤੇ ਵਿਸ਼ਵ ਕੱਪ ਤੋਂ ਜਲਦੀ ਬਾਹਰ ਹੋਣ ਦਾ ਖਤਰਾ ਮੰਡਰਾ ਰਿਹਾ ਹੈ। ਦੂਸਰੇ ਪਾਸੇ ਜਿੰਬਾਬਵੇ ਦੀਆਂ ਨਜ਼ਰਾਂ ਆਪਣੇ ਕੋਚ ਡੇਵ ਵ੍ਹਾਟਮੋਰ ‘ਤੇ ਟਿਕੀਆਂ ਹਨ, ਜਿਸਨੂੰ ਪਾਕਿਸਤਾਨੀ ਟੀਮ ਬਾਰੇ ਚੰਗੀ ਜਾਣਕਾਰੀ ਹੈ।

Facebook Comment
Project by : XtremeStudioz